ਭ੍ਰਿਸ਼ਟਾਚਾਰ ਮਾਮਲੇ ''ਚ ਸ਼ਹਿਬਾਜ਼ ਸ਼ਰੀਫ ਨੂੰ NAB ਨੇ ਕੀਤਾ ਤਲਬ

Sunday, Jul 07, 2019 - 01:24 PM (IST)

ਭ੍ਰਿਸ਼ਟਾਚਾਰ ਮਾਮਲੇ ''ਚ ਸ਼ਹਿਬਾਜ਼ ਸ਼ਰੀਫ ਨੂੰ NAB ਨੇ ਕੀਤਾ ਤਲਬ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੀ ਨੈਸ਼ਨਲ ਅਕਾਊਂਟਬਿਲਟੀ ਬਿਊਰੋ (NAB) ਨੇ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਸ਼ਹਿਬਾਜ਼ ਸ਼ਰੀਫ ਨੂੰ ਤਲਬ ਕੀਤਾ ਹੈ। ਐੱਨ.ਏ.ਬੀ. ਨੇ ਸ਼ਹਿਬਾਜ਼ ਨੂੰ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਭ੍ਰਿਸ਼ਟਾਚਾਰ ਮਾਮਲੇ ਵਿਚ 12 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਐੱਨ.ਏ.ਬੀ. ਨੇ ਸ਼ਹਿਬਾਜ਼ ਨੂੰ 7 ਸਵਾਲਾਂ ਦੇ ਆਧਾਰ 'ਤੇ ਸੰਮਨ ਜਾਰੀ ਕੀਤਾ ਹੈ। 67 ਸਾਲਾ ਸ਼ਹਿਬਾਜ਼ ਨੇ ਸਾਲ 2013 ਤੋਂ 2018 ਤੱਕ ਰਾਜਨੀਤਕ ਰੂਪ ਨਾਲ ਮਹੱਤਵਪੂਰਣ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੇ ਰੂਪ ਵਿਚ ਕੰਮ ਕੀਤਾ। ਇਸ ਤੋਂ ਪਹਿਲਾਂ ਐੱਨ.ਏ.ਬੀ. ਨੇ 9 ਅਪ੍ਰੈਲ 2017 ਨੂੰ ਸ਼ਹਿਬਾਜ਼ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ ਪਰ ਉਹ ਨਹੀਂ ਪਹੁੰਚੇ ਸਨ। ਉਨ੍ਹਾਂ ਨੇ ਅਗਲੀ ਤਰੀਕ ਦੇਣ ਦੀ ਮੰਗ ਕੀਤੀ ਸੀ।


author

Vandana

Content Editor

Related News