ਪਾਕਿ ਵਿਦੇਸ਼ ਮੰਤਰੀ ਪਹੁੰਚੇ ਚੀਨ, ਸ਼ੀ ਜਿਨਪਿੰਗ ਨੂੰ ਭੇਜੇ ਤਿੰਨ ਪ੍ਰਸਤਾਵ

08/21/2020 6:31:01 PM

ਇਸਲਾਮਾਬਾਦ/ਬੀਜਿੰਗ (ਬਿਊਰੋ) ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਭਾਰਤ ਵਿਰੁੱਧ ਸਾਜਿਸ਼ ਰਚ ਰਿਹਾ ਹੈ।ਕਸ਼ਮੀਰ 'ਤੇ ਸਾਊਦੀ ਅਰਬ ਤੋਂ ਝਟਕਾ ਖਾਣ ਦੇ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਆਪਣੀ ਇਕ ਦਿਨੀਂ ਚੀਨ ਯਾਤਰਾ 'ਤੇ ਹੇਨਾਨ ਪਹੁੰਚ ਗਏ ਹਨ। ਕੁਰੈਸ਼ੀ ਨੇ ਇਸ ਯਾਤਰਾ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਹੈ। ਇਸ ਯਾਤਰਾ ਦਾ ਉਦੇਸ਼ 'ਆਇਰਨ ਬ੍ਰਦਰਜ਼' ਦੇ ਵਿਚ ਰਣਨੀਤਾਕ ਹਿੱਸੇਦਾਰੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਹੈ। ਇਸ ਯਾਤਰਾ ਦੇ ਦੌਰਾਨ ਕੁਰੈਸ਼ੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਮੁਲਾਕਾਤ ਕਰਨਗੇ। ਹੇਨਾਨ ਉਹੀ ਜਗ੍ਹਾ ਹੈ ਜਿੱਥੇ ਚੀਨ ਨੇ ਪਣਡੁੱਬੀ ਦਾ ਵਿਸ਼ਾਲ ਬੇਸ ਬਣਾਇਆ ਹੋਇਆ ਹੈ।

ਕੁਰੈਸ਼ੀ ਨੇ ਕਿਹਾ,''ਇਸ ਯਾਤਰਾ ਦਾ ਉਦੇਸ਼ ਪਾਕਿਸਤਾਨ ਦੇ ਰਾਜਨੀਤਕ ਅਤੇ ਮਿਲਟਰੀ-ਲੀਡਰਸ਼ਿਪ ਦੇ ਟੀਚੇ ਨੂੰ ਦਿਖਾਉਣਾ ਹੈ।'' ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਵਿਦੇਸ਼ ਮੰਤਰੀ ਮਿਲਟਰੀ ਸਹਿਯੋਗ ਸਮੇਤ ਤਿੰਨ ਸੂਤਰੀ ਯੋਜਨਾ ਦੇ ਨਾਲ ਚੀਨ ਪਹੁੰਚੇ ਹਨ। ਇਸ ਤੋਂ ਪਹਿਲਾਂ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਪਾਕਿਸਤਾਨ ਦੀ ਫੌਜ ਦੇ ਨਾਲ ਰੱਖਿਆ ਸਹਿਯੋਗ ਅਤੇ ਸਮਰੱਥਾ ਨਿਰਮਾਣ ਸਬੰਧੀ ਸਮਝੌਤਾ ਕੀਤਾ ਸੀ।

ਪਾਕਿ-ਚੀਨੀ ਫੌਜਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼
ਪਾਕਿਸਤਾਨੀ ਫੌਜ ਪੀ.ਐੱਲ.ਏ. ਦੇ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣਾ ਚਾਹੁੰਦੀ ਹੈ। ਉਹ ਇਕ ਸੰਯੁਕਤ ਮਿਲਟਰੀ ਕਮੇਟੀ ਬਣਾਉਣਾ ਚਾਹੁੰਦੀ ਹੈ। ਪਾਕਿਸਤਾਨੀ ਫੌਜ ਦੀ ਇਸ ਯੋਜਨਾ ਦੇ ਪਿੱਛੇ ਇਹ ਉਦੇਸ਼ ਹੈ ਕਿ ਦੋਹਾਂ ਫੌਜਾਂ ਦੇ ਵਿਚ ਰਣਨੀਤਕ ਫੈਸਲੇ ਲਏ ਜਾ ਸਕਣ। ਇਸ ਨਾਲ ਪੀ.ਐੱਲ.ਏ. ਅਤੇ ਪਾਕਿਸਤਾਨੀ ਫੌਜ ਇਕੱਠੀ ਹੋਵੇਗੀ। ਇਸ ਦੇ ਇਲਾਵਾ ਇਮਰਾਨ ਖਾਨ ਸਰਕਾਰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਦੂਜੇ ਪੜਾਅ ਨੂੰ ਹੋਰ ਤੇਜ਼ ਕਰਨ ਲਈ ਚਰਚਾ ਕਰੇਗੀ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪਹਿਲਾ ਸਿੱਖ ਨੈਸ਼ਨਲ ਪ੍ਰੈੱਸ ਕਲੱਬ ਦੀ ਗਵਰਨਿੰਗ ਬੌਡੀ ਦਾ ਬਣਿਆ ਮੈਂਬਰ

ਇਸ ਪੂਰੇ ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੁਰੈਸ਼ੀ ਚਾਹੁੰਦੇ ਹਨ ਕਿ ਚੀਨ ਸਿੰਧ, ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ-ਬਾਲਟੀਸਤਾਨ ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਿਚ ਮਦਦ ਕਰੇ। ਪੀ.ਓ.ਕੇ. ਅਤੇ ਗਿਲਗਿਤ ਦੋਹਾਂ 'ਤੇ ਹੀ ਪਾਕਿਸਤਾਨ ਦਾ ਕਬਜ਼ਾ ਹੈ ਪਰ ਭਾਰਤ ਇਸ 'ਤੇ ਦਾਅਵਾ ਕਰਦਾ ਹੈ। ਚੀਨ ਕਰੀਬ 60 ਅਰਬ ਡਾਲਰ ਦਾ ਨਿਵੇਸ਼ ਕਰਕੇ ਪਾਕਿਸਤਾਨ ਤੋਂ ਚੀਨ ਤੱਕ ਸੜਕ ਅਤੇ ਰੇਲਵੇ ਲਿੰਕ ਬਣਾ ਰਿਹਾ ਹੈ। ਇਸ ਦੇ ਜ਼ਰੀਏ ਪਾਕਿਸਤਾਨ ਦੇ ਗਵਾਦਰ ਪੋਰਟ ਤੋਂ ਚੀਨ ਦੇ ਸ਼ਿਨਜਿਆਂਗ ਸੂਬੇ ਨੂੰ ਜੋੜਿਆ ਜਾਵੇਗਾ।

ਇਸ ਮੁੱਦੇ 'ਤੇ ਹੋਵੇਗੀ ਵਿਸ਼ੇਸ਼ ਚਰਚਾ
ਮੰਨਿਆ ਜਾ ਰਿਹਾ ਹੈਕਿ ਚੀਨ ਅਤੇ ਪਾਕਿਸਤਾਨ ਦੀ ਇਸ ਚਰਚਾ ਵਿਚ ਭਾਰਤ ਦਾ ਮੁੱਦਾ ਪ੍ਰਮੁੱਖਤਾ ਨਾਲ ਉਠ ਸਕਦਾ ਹੈ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਜਿਹੇ ਸਮੇਂ ਵਿਚ ਮਿਲ ਰਹੇ ਹਨ ਜਦੋਂ ਦੋਹਾਂ ਦਾ ਹੀ ਭਾਰਤ ਦੇ ਨਾਲ ਸੰਬੰਧ ਐੱਲ.ਓ.ਸੀ. ਅਤੇ ਕਸ਼ਮੀਰ ਨੂੰ ਲੈ ਕੇ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈਕਿ ਚੀਨ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਕਸ਼ਮੀਰ ਦੇ ਮੁੱਦੇ 'ਤੇ ਪੂਰਾ ਤਾਲਮੇਲ ਇਸਲਾਮਾਬਾਦ ਦੇ ਨਾਲ ਕੀਤਾ ਜਾਵੇਗਾ। ਇਮਰਾਨ ਖਾਨ ਸਰਕਾਰ ਚਾਹੁੰਦੀ ਹੈ ਕਿ ਚੀਨ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਮੁੱਦੇ ਨੂੰ ਅਗਲੇ ਮਹੀਨੇ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਸੈਸ਼ਨ ਵਿਚ ਚੁਕੇ। ਹੁਣ ਤੱਕ ਸਿਰਫ ਤੁਰਕੀ ਅਤੇ ਮਲੇਸ਼ੀਆ ਨੇ ਅਜਿਹਾ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਵਿਅਕਤੀ 'ਤੇ 9 ਹਫਤੇ ਦੇ ਬੱਚੇ ਦੇ ਕਤਲ ਦੇ ਲੱਗੇ ਦੋਸ਼

ਚੀਨ ਦੇ ਰਸਤੇ ਨੇਪਾਲ ਪਹੁੰਚਣਾ ਚਾਹੁੰਦਾ ਹੈ ਪਾਕਿਸਤਾਨ
ਨੇਪਾਲ ਵਿਚ ਆਪਣੀ ਪਕੜ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਪਾਕਿਸਤਾਨ ਚੀਨ ਦੇ ਰਸਤੇ ਨੇਪਾਲ ਤੱਕ ਆਪਣਾ ਸਾਮਾਨ ਪਹੁੰਚਾਉਣ ਦੇ ਲਈ ਟਰਾਂਸਪੋਰਟ ਕੋਰੀਡੋਰ ਚਾਹੁੰਦਾ ਹੈ। ਨੇਪਾਲ ਨੇ ਪਿਛਲੇ ਸਾਲ ਚੀਨ ਦੇ ਨਾਲ 20 ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ਹਿਮਾਲਿਆ ਇਲਾਕੇ ਵਿਚ ਵਿਚ ਹਰ ਮੌਸਮ ਵਿਚ ਕੰਮ ਕਰਨ ਵਾਲੀਆਂ ਸੜਕਾਂ ਅਤੇ ਸੁਰੰਗਾਂ ਬਣਾਈਆਂ ਜਾਣੀਆਂ ਹਨ। ਇੱਥੇ ਦੱਸਣਯੋਗ ਹੈ ਕਿ ਪਾਕਿਸਤਾਨੀ ਵਿਦੇਸ਼ੀ ਮੰਤਰੀ ਕੁਰੈਸ਼ੀ ਇਹ ਚੀਨ ਯਾਤਰਾ ਅਜਿਹੇ ਸਮੇਂ ਵਿਚ ਕਰ ਰਹੇ ਹਨ ਜਦੋਂ ਉਹਨਾਂ ਦੇ ਸਾਊਦੀ ਅਰਬ ਨਾਲ ਸੰਬੰਧ ਬਹੁਤ ਜ਼ਿਆਦਾ ਖਰਾਬ ਹੋ ਗਏ ਹਨ।


Vandana

Content Editor

Related News