ਚੀਨ ਦੇ ਉਈਗਰਾਂ ’ਤੇ ਅੱਤਿਆਚਾਰ ਸਬੰਧੀ ਪਾਕਿ ਦੀ ਚੁੱਪ ’ਤੇ ਦੇਸ਼ ’ਚ ਨਾਰਾਜ਼ਗੀ

08/02/2020 3:39:31 PM

ਇਸਲਾਮਾਬਾਦ, (ਵਿਸ਼ੇਸ਼)-ਚੀਨ ਦੇ ਸ਼ਿੰਜਿਯਾਂਗ ਪ੍ਰਾਂਤ ’ਚ ਉਈਗਰ ਮੁਸਲਿਮਾਂ ’ਤੇ ਹੋ ਰਹੇ ਅੱਤਿਆਚਾਰ ਸਬੰਧੀ ਪਾਕਿ ਦੀ ਚੁੱਪ ਨਾਲ ਦੇਸ਼ ’ਚ ਡੂੰਘੀ ਨਾਰਾਜ਼ਗੀ ਹੈ।
ਦੁਨੀਆਭਰ ’ਚ ਉਈਗਰਾਂ ਦੇ ਅਧਿਕਾਰਾਂ ਦੇ ਪੱਖ ’ਚ ਆਵਾਜ਼ਾਂ ਉੱਠਣ ਤੋਂ ਬਾਅਦ ਪ੍ਰਸ਼ਾਸਨ ਨੇ ਦੇਸ਼ ’ਚ ਸਥਿਤੀ ਦਾ ਜਾਇਜ਼ਾ ਲੈਣ ਲਈ ਰਿਵਿਊ ਕੀਤਾ। ਇਸ ਰਿਵਿਊ ਦਾ ਉਦੇਸ਼ ਸੀ ਪਾਕਿਸਤਾਨ ਅਤੇ ਚੀਨ ਦੋਨਾਂ ਦੇ ਖਿਲਾਫ ਹੋਣ ਵਾਲੀ ਕਿਸੇ ਪ੍ਰਤੀਕਿਰਿਆ ਨੂੰ ਮੈਨੇਜ ਕਰਨਾ ਅਤੇ ਕੰਟਰੋਲ ਕਰਨਾ ਤਾਂ ਜੋ ਦੋਨਾਂ ਦੇਸ਼ਾਂ ਨੂੰ ਕਿਸੇ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਸਟੱਡੀ ’ਚ ਪਾਇਆ ਗਿਆ ਕਿ ਉਈਗਰਾਂ ਦੇ ਹਾਲਾਤ ਦਾ ਪਾਕਿਸਤਾਨ ’ਚ ਧਾਰਮਿਕ ਵਿਚਾਰਧਾਰਾ ’ਤੇ ਡੂੰਘਾ ਅਸਰ ਪਿਆ ਹੈ। ਦੇਸ਼ ਦੇ ਰਸਾਲਿਆਂ ਨੇ ਇਸ ਮੁੱਦੇ ’ਤੇ ਖੁੱਲ੍ਹਕੇ ਪੱਖ ਰੱਖਿਆ ਹੈ।

ਮੋਹਾਦੀਸ, ਇਸ਼ਰਾਕ ਅੇਤ ਅਹਿਲ-ਏ-ਹਦੀਸ ਵਰਗੇ ਰਸਾਲਿਆਂ ’ਚ ਮੁਸਲਿਮਾਂ ਦੀ ਨਰਕ ਵਰਗੀ ਜ਼ਿੰਦਗੀ ’ਤੇ ਲਿਖਿਆ ਗਿਆ ਹੈ। ਮੋਹਾਦੀਸ ’ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਆਪਣੇ ਰਾਸ਼ਟਰੀ ਹਿੱਤਾਂ ਲਈ ਚੀਨ ਦੇ ਮੁਸਲਿਮਾਂ ’ਤੇ ਚੁੱਪ ਹੈ। ਇਸੇ ਰਸਾਲੇ ’ਚ ਪੇਯਾਮ ਦੇ ਨਾਲ-ਨਾਲ ਸ਼ਿੰਜਿਯਾਂਗ ’ਚ ਮੁਸਲਿਮਾਂ ਨੂੰ ਦਾੜ੍ਹੀ ਰੱਖਣ ਦੀ ਮਨਾਹੀ ’ਤੇ ਵੀ ਸਵਾਲ ਉਠਾਇਆ ਗਿਆ ਸੀ। ਅਲ ਬੁਰਹਾਨ ਰਸਾਲੇ ’ਚ ਰਮਜਾਨ ਦੇ ਮਹੀਨੇ ’ਚ ਰੋਜ਼ੇ ’ਤੇ ਪਾਬੰਦੀ ਦਾ ਮੁੱਦਾ ਉਠਾਇਆ ਗਿਆ ਸੀ।

ਧਾਰਮਿਕ ਨੇਤਾਵਾਂ ਦੀ ਮੰਗ, ਕੂਟਨੀਤੀ ਨਾਲ ਗੱਲ ਹੋਵੇ

ਰਿਵਿਊ ’ਚ ਇਹ ਵੀ ਪਤਾ ਲੱਗਾ ਹੈ ਕਿ ਦੇਸ਼ ਦੇ ਧਾਰਮਿਕ ਨੇਤਾ ਚਾਹੁੰਦੇ ਹਨ ਕਿ ਪਾਕਿਸਤਾਨ ਦੀ ਸਰਕਾਰ ਚੀਨ ਨਾਲ ਕੂਟਨੀਤਕ ਤਰੀਕੇ ਨਾਲ ਇਸ ਵਿਸ਼ੇ ’ਤੇ ਚਰਚਾ ਕਰੇ।
 


Lalita Mam

Content Editor

Related News