ਪਾਕਿਸਤਾਨ ਦੀਆਂ ਸੜਕਾਂ ਬਣੀਆਂ ''ਜੰਗ ਦਾ ਮੈਦਾਨ'', ਜਾਣੋ ਕੀ ਹੈ ਪੂਰਾ ਮਾਮਲਾ
Thursday, Apr 15, 2021 - 02:15 AM (IST)
ਲਾਹੌਰ - ਪਿਛਲੇ 3 ਦਿਨਾਂ ਤੋਂ ਪਾਕਿਸਤਾਨ ਦੀਆਂ ਸੜਕਾਂ 'ਤੇ ਇਕ ਇਸਲਾਮਕ ਕੱਟੜਪੰਥੀ ਪਾਰਟੀ ਦੇ ਸਮਰਥਕ ਕਹਿਰ ਮਚਾ ਰਹੇ ਹਨ। ਸੜਕਾਂ ਜਿਵੇਂ ਜੰਗ ਦਾ ਮੈਦਾਨ ਬਣ ਗਈਆਂ ਹੋਣ। ਸਭ ਤੋਂ ਬੁਰਾ ਹਾਲ ਲਾਹੌਰ ਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਵਿਖਾਵਾਕਾਰੀ ਸੜਕਾਂ 'ਤੇ ਡਟੇ ਹੋਏ ਹਨ। ਪੁਲਸ ਅਤੇ ਸੁਰੱਖਿਆ ਫੋਰਸਾਂ ਦੀ ਇਸਲਾਮਕ ਕੱਟੜਪੰਥੀਆਂ ਦਰਮਿਆਨ ਹੋਈਆਂ ਝੜਪਾਂ ਵਿਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਕਈ ਬਿਨਾਂ ਪੁਸ਼ਟੀ ਵਾਲੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿਚ ਪਾਕਿਸਤਾਨੀ ਫੌਜ ਵਿਖਾਵਾਕਾਰੀਆਂ ਉਪਰ ਫੌਜੀ ਵਾਹਨ ਚੜਾਉਂਦੀ ਨਜ਼ਰ ਆ ਰਹੀ ਹੈ। ਟਵਿੱਟਰ 'ਤੇ #CivilWarinPakistan ਟ੍ਰੈਂਡ ਕਰ ਰਿਹਾ ਹੈ। 2 ਪੁਲਸ ਮੁਲਾਜ਼ਮ ਵੀ ਮਾਰੇ ਗਏ ਹਨ ਅਤੇ 300 ਤੋਂ ਵਧ ਜ਼ਖਮੀ ਹੋਏ ਹਨ।
ਇਹ ਵੀ ਪੜੋ - ਚੀਨ ਦੀ ਵੈਕਸੀਨ ਨੇ ਤੋੜਿਆ ਯਕੀਨ, ਇਸ ਮੁਲਕ 'ਚ ਆਇਆ ਕੋਰੋਨਾ ਮਰੀਜ਼ਾਂ ਦਾ 'ਹੜ੍ਹ'
ਮਜ਼ਹਬੀ ਕੱਟੜਤਾ ਅਤੇ ਅੱਤਵਾਦ ਜਿਸ ਰਾਖਸ਼ ਨੂੰ ਪਾਕਿਸਤਾਨ ਆਪਣੀ ਹੋਂਦ ਵਿਚ ਆਉਣ ਤੋਂ ਬਾਅਦ ਹੀ ਪਾਲਦਾ-ਪੋਸਦਾ ਆਇਆ ਹੈ, ਉਹ ਹੁਣ ਭਸਮਾਸੁਰ ਵਾਂਗ ਉਸੇ ਨੂੰ ਹੀ ਸਾੜ ਰਿਹਾ ਹੈ। ਸੜਕਾਂ 'ਤੇ ਗ੍ਰਹਿ ਯੁੱਧ ਜਿਹੀਆਂ ਖੇਡਾਂ ਨੂੰ ਸੰਖੇਪ ਵਿਚ ਸਮਝਣਾ ਜ਼ਰੂਰੀ ਹੈ। ਆਪਣੇ ਵਜੂਦ ਵਿਚ ਆਉਣ ਤੋਂ ਬਾਅਦ ਹੀ ਪਾਕਿਸਤਾਨ ਇਸਲਾਮਕ ਕੱਟੜਤਾ ਨੂੰ ਵਾਹੁੰਦਾ ਰਿਹਾ ਹੈ। ਉਸ ਤੋਂ ਵੀ ਅੱਗੇ ਵਧ ਕੇ ਭਾਰਤ ਖਿਲਾਫ ਅੱਤਵਾਦ ਦੀ ਵਰਤੋਂ ਕੀਤੀ ਜੋ ਹੁਣ ਵੀ ਜਾਰੀ ਹੈ। ਹੁਣ ਉਸ ਦੇ ਬੀਜੇ ਬੀਜ ਜ਼ਹਿਰ ਵਾਲੀ ਬੇਲ ਵਿਚ ਤਬਦੀਲ ਹੋ ਚੁੱਕੇ ਹਨ। ਕਦੇ-ਕਦੇ ਇਹ ਜ਼ਹਿਰ ਵਾਲੀ ਬੇਲ ਉਸ ਨੂੰ ਵੀ ਫਸਾ ਲੈਂਦੀ ਹੈ। ਥੋੜੀ ਜਿਹੀ ਹਲਚਲ ਤੋਂ ਬਾਅਦ ਜਿਵੇਂ ਹੀ ਉਹ ਇਨ੍ਹਾਂ ਦੀ ਜਕੜ ਤੋਂ ਨਿਕਲਦਾ ਹੈ ਫਿਰ ਤੋਂ ਉਹੀ ਖਤਰਨਾਕ ਖੇਡ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜੋ - ਟੈੱਕਸਾਸ 'ਚ ਮੁੜ ਗੋਲੀਬਾਰੀ, ਟ੍ਰੈਫਿਕ ਜਾਂਚ ਦੌਰਾਨ ਪੁਲਸ ਅਧਿਕਾਰੀ 'ਤੇ ਅਣਪਛਾਤੇ ਨੇ ਕੀਤੀ ਫਾਇਰਿੰਗ
Our neighbor always tried spreading unrest in India, be it CAA, Farmer's protests or insurgency in Kashmir through same people who have now taken the entire country hostage for last few days.
— Azeema (@azeema_1) April 14, 2021
Karma hits back. Still wish safety of awam.
#CivilWarinPakistan #Terrorist_PTI_Gov pic.twitter.com/qU2xAiEqPS
ਆਪਣੇ ਹੀ ਬੀਜੇ ਜ਼ਹਿਰ ਦਾ ਸੁਆਦ ਲੈ ਰਿਹਾ ਪਾਕਿਸਤਾਨ
ਪਾਕਿਸਤਾਨ ਆਪਣੇ ਬੀਜੇ ਜ਼ਹਿਰ ਦਾ ਸੁਆਦ ਲੈ ਰਿਹਾ ਹੈ ਫਿਰ ਵੀ ਸ਼ਾਇਦ ਹੀ ਉਹ ਸਬਕ ਲਵੇ ਕਿਉਂਕਿ ਉਸ ਦੀ ਫਿਤਰਤ ਹੀ ਕੱਟੜਤਾ ਅਤੇ ਅੱਤਵਾਦ ਨੂੰ ਟੂਲ ਵਜੋਂ ਵਰਤੋਂ ਕਰਨ ਦੀ ਹੈ। ਜੇ ਸੁਧਰਨਾ ਹੁੰਦਾ ਤਾਂ 2014 ਵਿਚ ਪੇਸ਼ਾਵਰ ਦੇ ਸਕੂਲ ਵਿਚ ਅੱਤਵਾਦੀ ਹਮਲੇ ਵਿਚ ਹੋਏ ਬੱਚਿਆਂ ਦੇ ਕਤਲੇਆਮ ਤੋਂ ਬਾਅਦ ਅੱਤਵਾਦ ਦਾ ਸਮਰਥਨ ਦੇਣਾ ਬੰਦ ਕਰ ਦਿੱਤਾ ਪਰ ਜਿਹੜਾ ਸੁਧਰ ਗਿਆ ਉਹ ਪਾਕਿਸਤਾਨ ਕਿਵੇਂ। ਅੰਤਰਰਾਸ਼ਟਰੀ ਭਾਈਚਾਰੇ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਖੁਦ ਨੂੰ ਐੱਫ. ਏ. ਟੀ. ਐੱਫ. ਵੱਲੋਂ ਬਲੈਕਲਿਸਟ ਕੀਤੇ ਜਾਣ ਤੋਂ ਬਚਣ ਲਈ ਪਾਕਿਸਤਾਨ ਵੇਲੇ-ਵੇਲੇ 'ਤੇ ਅੱਤਵਾਦੀ ਖਿਲਾਫ ਕਾਰਵਾਈ ਦਾ ਢੋਂਗ ਕਰਦਾ ਰਿਹਾ ਹੈ। ਉਸ ਦੀਆਂ ਇਨ੍ਹਾਂ ਹਰਕਤਾਂ ਕਾਰਣ ਕੱਟੜਪੰਥੀ ਤੱਤਾਂ ਦਾ ਹੌਸਲਾ ਲਗਾਤਾਰ ਵੱਧਦਾ ਰਿਹਾ ਹੈ। ਇਸ ਵਾਰ ਵੀ ਉਹੇ ਕੱਟੜਪੰਥੀ ਪਾਕਿਸਤਾਨ ਸਰਕਾਰ ਦੀ ਇੱਟ ਨਾਲ ਇੱਟ ਵਜਾ ਰਹੇ ਹਨ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ
ਕੀ ਹੈ ਮਾਮਲਾ...
ਪਾਕਿਸਤਾਨ ਵਿਚ ਮੌਜੂਦਾ ਗਦਰ ਦੇ ਕੇਂਦਰ ਵਿਚ ਫਰਾਂਸ ਦੀ ਮੈਗਜ਼ੀਨ ਵਿਚ ਪਿਛਲੇ ਸਾਲ ਪੈਗੰਬਰ ਮੁਹੰਮਦ ਦੇ ਛਪੇ ਵਿਵਾਦਤ ਕਾਰਟੂਨ ਹੈ। ਕੱਟੜਪੰਥੀ ਇਸਲਾਮਕ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਨੇ ਇਮਰਾਨ ਸਰਕਾਰ ਨੂੰ ਫਰਾਂਸ ਦੇ ਰਾਜਦੂਤ ਨੂੰ ਤੱਤਕਾਲ ਵਾਪਸ ਭੇਜੇ ਜਾਣ ਲਈ 20 ਅਪ੍ਰੈਲ ਦੀ ਡੈੱਡਲਾਈਨ ਦਿੱਤੀ ਸੀ। ਅਜਿਹਾ ਨਾ ਹੋਣ 'ਤੇ 20 ਅਪ੍ਰੈਲ ਤੋਂ ਮੁਲਕ ਭਰ ਵਿਚ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਹੀ ਸੋਮਵਾਰ ਟੀ. ਐੱਲ. ਪੀ. ਦੇ ਮੁਖੀ ਮੌਲਾਨਾ ਸਾਦ ਹੁਸੈਨ ਰਿਜ਼ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਨਾਲ ਉਸ ਦੇ ਸਮਰਥਕ ਭੜਕ ਗਏ ਅਤੇ ਸੜਕਾਂ 'ਤੇ ਉਤਰ ਆਏ। ਥਾਂ-ਥਾਂ ਪਥਰਾਅ, ਭੰਨ-ਤੋੜ ਅਤੇ ਅੱਗ ਲਾਉਣ ਦੀਆਂ ਘਟਨਾਵਾਂ। ਫੌਜ, ਪੁਲਸ ਅਤੇ ਸੁਰੱਖਿਆ ਫੋਰਸਾਂ ਨਾਲ ਵਿਖਾਵਾਕਾਰੀਆਂ ਦੀਆਂ ਹਿੰਸਕ ਝੜਪਾਂ ਹੋਣ ਲੱਗੀਆਂ।
ਇਹ ਵੀ ਪੜੋ - ਲੇਜਰ ਲਾਈਟ ਨਾਲ 'ਜੋੜਾਂ ਦੇ ਦਰਦ' ਤੋਂ ਨਿਜਾਤ ਦਿਵਾ ਰਹੇ ਸਾਇੰਸਦਾਨ, ਇੰਝ ਹੁੰਦਾ ਹੈ ਇਲਾਜ
War-like situation in Pakistan.👇
— Mujaid Alam Bakarwal🇮🇳 (@alam_mujaid) April 14, 2021
Situation is out of control in Pak as Lakhs of protestors gathered against Imran Khan Govt and Pak Army.#CivilWarinPakistan @tilakdevasher1 @KanchanGupta @kakar_harsha @gauravcsawant pic.twitter.com/b5HAAsySOD
ਇਸ ਵਿਚਾਲੇ ਬੁੱਧਵਾਰ ਪਾਕਿਸਤਾਨ ਸਰਕਾਰ ਨੇ ਤਹਿਰੀਕ-ਏ-ਬੱਲੈਕ ਨੂੰ ਅੱਤਵਾਦ ਰੋਕੂ ਕਾਨੂੰਨ ਅਧੀਨ ਪਾਬੰਦੀਸ਼ੁਦਾ ਕਰਨ ਦਾ ਐਲਾਨ ਕਰ ਦਿੱਤਾ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਨੂੰ 1997 ਦੇ ਅੱਤਵਾਦ ਰੋਕੂ ਐਕਟ ਦੇ ਨਿਯਮ 11-ਬੀ ਅਧੀਨ ਪਾਬੰਦੀਸ਼ੁਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਟੀ. ਐੱਲ. ਪੀ. 'ਤੇ ਪਾਬੰਦੀਆਂ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਕੱਟੜਪੰਥੀ ਸੰਗਠਨ ਦੇ ਵਰਕਰ ਹੋਰ ਭੜਕ ਗਏ ਹਨ। ਦੂਜੇ ਪਾਸੇ ਫੌਜ ਅਤੇ ਪੁਲਸ ਵੀ ਉਨ੍ਹਾਂ ਨੂੰ ਭਜਾਉਣ ਵਿਚ ਲੱਗੀ ਹੋਈ ਹੈ।
ਇਹ ਵੀ ਪੜੋ - ਪਾਕਿ ਦੇ ਨੇਤਾਵਾਂ ਸਾਹਮਣਿਓ ਹੀ ਪੱਤਰਕਾਰ ਚੁੱਕ ਕੇ ਲੈ ਗਏ ਮਾਈਕ, ਵੀਡੀਓ ਵਾਇਰਲ