ਪਾਕਿਸਤਾਨ ਦੇ ਕਾਨੂੰਨ ਮੰਤਰੀ ਤਰਾਰ ਨੇ ਦਿੱਤਾ ਅਸਤੀਫ਼ਾ
Tuesday, Oct 25, 2022 - 10:22 AM (IST)
ਇਸਲਾਮਾਬਾਦ (ਵਾਰਤਾ)– ਪਾਕਿਸਤਾਨ ’ਚ ਨਿਆਇਕ ਕਮਿਸ਼ਨ ਦੀ ਬੈਠਕ ਤੋਂ ਬਾਅਦ ਕੱਲ ਦੇਰ ਰਾਤ ਹੋਏ ਘਟਨਾਕ੍ਰਮ ’ਚ ਸੰਘੀ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਡਾਅਨ ਨਿਊਜ਼ ਨੇ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ ਹੈ।
ਮੀਡੀਆ ਰਿਪੋਰਟ ਮੁਤਾਬਕ ਤਰਾਰ ਨੇ ਐਤਵਾਰ ਨੂੰ ਲਾਹੌਰ ’ਚ ਅਸਮਾ ਜਹਾਂਗੀਰ ਸੰਮੇਲਨ ’ਚ ਲੱਗੇ ‘ਸਥਾਪਨਾ ਵਿਰੋਧੀ ਨਾਅਰਿਆਂ’ ਦਾ ਹਵਾਲਾ ਦਿੰਦਿਆਂ ਆਪਣਾ ਅਸਤੀਫ਼ਾ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਬ੍ਰਿਟੇਨ ਦਾ PM ਬਣਨ 'ਤੇ ਸੁਨਕ ਨੂੰ ਬਾਈਡੇਨ ਸਮੇਤ ਨਾਰਾਇਣ ਮੂਰਤੀ ਅਤੇ ਮਹਿੰਦਰਾ ਨੇ ਦਿੱਤੀ ਵਧਾਈ
ਰਿਪੋਰਟ ਮੁਤਾਬਕ ਉਨ੍ਹਾਂ ਦਾ ਅਸਤੀਫ਼ਾ ਅਜੇ ਤਕ ਕਬੂਲ ਨਹੀਂ ਕੀਤਾ ਗਿਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕਾਨੂੰਨ ਮੰਤਰੀ ’ਤੇ ਪਾਕਿਸਤਾਨ ਦੇ ਮੁੱਖ ਮੈਜਿਸਟ੍ਰੇਟ ਉਮਰ ਅਤਾ ਬੰਦਿਆਲ ਨਾਲ ਕੁਝ ‘ਜੂਨੀਅਰ ਜੱਜਾਂ’ ਦੇ ਪੱਖ ’ਚ ਆਪਣੀ ਵੋਟ ਪਾਉਣ ਲਈ ਭਾਰੀ ਦਬਾਅ ਸੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ’ਚ ਤਰੱਕੀ ਦਿੱਤੀ ਜਾ ਰਹੀ ਸੀ।
ਦੱਸ ਦੇਈਏ ਕਿ ਐਤਵਾਰ ਨੂੰ ਹੋਏ ਅਸਮਾ ਜਹਾਂਗੀਰ ਸੰਮੇਲਨ ’ਚ ਤਰਾਰ ਮੁੱਖ ਮਹਿਮਾਨ ਸਨ, ਜਿਥੇ ਕੁਝ ਭਾਗੀਦਾਰਾਾਂ ਨੇ ਭਾਸ਼ਣ ਦੌਰਾਨ ਸਥਾਪਨਾ ਖ਼ਿਲਾਫ਼ ਨਾਅਰੇ ਲਗਾਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।