ਪਾਕਿਸਤਾਨ ਦੇ ਆਈ.ਐੱਸ.ਆਈ. ਪ੍ਰਮੁੱਖ ਹਾਮਿਦ ਤਾਲਿਬਾਨ ਨੇਤਾਵਾਂ ਨੂੰ ਮਿਲਣ ਪਹੁੰਚੇ ਕਾਬੁਲ

Sunday, Sep 05, 2021 - 10:35 AM (IST)

ਕਾਬੁਲ/ਦੋਹਾ- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਫੈਜ ਹਾਮਿਦ ਕੌਂਸਲ ਦੇ ਕੰਟਰੋਲ ’ਤੇ ਸ਼ਨੀਵਾਰ ਨੂੰ ਕਾਬੁਲ ਪਹੁੰਚੇ। ਜਨਰਲ ਹਾਮਿਦ ਦੀ ਅਗਵਾਈ ਵਿਚ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀਆਂ ਦਾ ਵਫਦ ਤਾਲਿਬਾਨ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਅਤੇ ਹੋਰ ਨੇਤਾਵਾਂ ਨਾਲ ਮਿਲਣਗੇ। ਪਾਕਿਸਤਾਨੀ ਆਈ.ਐੱਸ.ਆਈ. ਦਾ ਅਫਗਾਨਿਸਤਾਨ ਆਗਮਨ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਨੇ ਆਪਣੀ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਹੈ ਅਤੇ ਬਰਾਦਰ ਦੀ ਇਸ ਸਰਕਾਰ ਦੀ ਅਗਵਾਈ ਕਰਨ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।
ਉਧਰ ਤਾਲਿਬਾਨ ਦੇ ਸਿਆਸੀ ਦਫਤਰ ਦੇ ਉਪ ਨਿਰਦੇਸ਼ਕ ਸ਼ੇਰ ਮੁਹੰਮਦ ਅੱਬਾਸ ਸਟੇਨਕਈ ਨੇ ਅਫਗਾਨਿਸਤਾਨ ਦੇ ਮੁੜ ਉਸਾਰੀ ਅਤੇ ਹੋਰ ਮੁੱਦਿਆਂ ’ਤੇ ਕਤਰ ਵਿਚ ਪਾਕਿਸਤਾਨ ਦੇ ਰਾਜਦੂਤ ਨਾਲ ਚਰਚਾ ਕੀਤੀ ਹੈ। ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਨੇ ਦੱਸਿਆ ਕਿ ਦੋਨੋਂ ਧਿਰਾਂ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ, ਮਨੁੱਖੀ ਸਹਾਇਤਾ, ਆਪਸੀ ਹਿੱਤ ਅਤੇ ਸਨਮਾਨ ’ਤੇ ਆਧਾਰਿਤ ਦੋ-ਪੱਖੀ ਸਬੰਧਾਂ, ਅਫਗਾਨਿਸਤਾਨ ਦੀ ਮੁੜ ਉਸਾਰੀ ਸਮੇਤ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ।


Aarti dhillon

Content Editor

Related News