ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ

Monday, Mar 01, 2021 - 09:57 PM (IST)

ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ

ਇਸਲਾਮਾਬਾਦ- ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਵਿਦੇਸ਼ੀ ਖੈਰਾਤ ’ਤੇ ਪਲ ਰਿਹਾ ਹੈ। ਦਿਵਾਲਿਆ ਹੋਣ ਦੀ ਕਗਾਰ ’ਤੇ ਪਹੁੰਚੇ ਪਾਕਿਸਤਾਨ ਨੂੰ ਆਪਣੀ ਆਰਥਿਕਤਾ ਚਲਾਉਣ ਦੇ ਲਈ ਕਰਜ਼ ’ਤੇ ਕਰਜ਼ ਲੈਣਾ ਪੈ ਰਿਹਾ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ’ਚ ਸਕਲ ਵਿਦੇਸ਼ੀ ਕਰਜ਼ ਦੇ ਰੂਪ ’ਚ ਇਮਰਾਨ ਖਾਨ ਸਰਕਾਰ ਨੇ 6.7 ਅਰਬ ਡਾਲਰ (ਕਰੀਬ 49 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।) ਇਸ ’ਚ ਚੀਨ ਤੋਂ ਮਿਲੇ 3,600 ਕਰੋੜ ਰੁਪਏ ਦਾ ਨਵਾਂ ਵਪਾਰਕ ਕਰਜ਼ ਵੀ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦੀ ਪਿੱਚ ਦੇ ਤੀਜੇ ਮੈਚ ਤੋਂ ਵੱਧ ਟਰਨ ਹੋਣ ਦੀ ਉਮੀਦ : ਫੋਕਸ


ਆਰਥਿਕ ਮਾਮਲਿਆਂ ਦੇ ਮੰਤਰਾਲਾ ਦੇ ਅਨੁਸਾਰ- ਵਿੱਤੀ ਸਾਲ 2020-21 ’ਚ ਪਿਛਲੇ ਵਿੱਤੀ ਸਾਲ ਦੀ ਇਸੇ ਪੀਰੀਅਡ ਦੇ ਮੁਕਾਬਲੇ ਸਕਲ ਕਰਜ਼ 6 ਫੀਸਦੀ ਜ਼ਿਆਦਾ ਹੈ। ਸਿਰਫ ਜਨਵਰੀ ’ਚ ਹੀ ਸਰਕਾਰ ਨੂੰ ਵਿਦੇਸ਼ੀ ਕਰਜ਼ ਦੇ ਰੂਪ ’ਚ 96 ਕਰੋੜ ਡਾਲਰ (ਕਰੀਬ 6,900 ਕਰੋੜ ਰੁਪਏ) ਮਿਲੇ ਹਨ। ਇਸ ’ਚ ਵਪਾਰਕ ਬੈਕਾਂ ਤੋਂ 67.5 ਕਰੋੜ ਡਾਲਰ (ਕਰੀਬ 4,800 ਕਰੋੜ ਰੁਪਏ) ਦਾ ਕਰਜ਼ ਸ਼ਾਮਲ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲਾ ਦੇ ਅਨੁਸਾਰ ਵਿੱਤੀ ਸਾਲ 2020-21 ਦੇ ਜੁਲਾਈ ਦਸੰਬਰ ਦੌਰਾਨ ਇਮਰਾਨ ਖਾਨ ਸਰਕਾਰ ਨੂੰ ਕਈ ਫੰਡਿੰਗ ਸਰੋਤਾਂ ਤੋਂ ਬਾਹਰੀ ਕਰਜ਼ਿਆਂ ਦੇ ਰੂਪ ’ਚ 5.7 ਬਿਲੀਅਨ ਡਾਲਰ ਦੀ ਰਾਸ਼ੀ ਮਿਲੀ ਹੈ। ਦਸੰਬਰ ’ਚ ਪਾਕਿਸਤਾਨ ਸਰਕਾਰ ਨੇ ਵਿਦੇਸ਼ਾਂ ਤੋਂ 1.2 ਬਿਲੀਅਨ ਡਾਲਰ ਪ੍ਰਾਪਤ ਕੀਤੇ, ਜਿਸ ’ਚ ਵਪਾਰਕ ਬੈਂਕਾਂ ਤੋਂ ਮਹਿੰਗੇ ਵਿਆਜ਼ ’ਤੇ ਲਈ ਗਈ 434 ਮਿਲੀਅਨ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। 

ਇਹ ਖ਼ਬਰ ਪੜ੍ਹੋ- ਬਜਰੰਗ ਨੇ ਕਿਹਾ-ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News