ਪਾਕਿਸਤਾਨ ਦਾ ਹਵਾਈ ਖੇਤਰ 11 ਮਾਰਚ ਤੱਕ ਰਹੇਗਾ ਬੰਦ

03/10/2019 1:54:12 AM

ਇਸਲਾਮਾਬਾਦ - ਪਾਕਿਸਤਾਨ ਦਾ ਏਅਰ ਸਪੇਸ (ਹਵਾਈ ਖੇਤਰ) ਸੋਮਵਾਰ (11 ਮਾਰਚ) ਤੱਕ ਬੰਦ ਰਹਿਣ ਵਾਲਾ ਹੈ। ਇਥੇ ਸਾਰੀਆਂ ਟ੍ਰਾਂਜ਼ਿਟ ਉਡਾਣਾਂ ਬੰਦ ਰਹਿਣਗੀਆਂ। ਪਾਕਿ ਦੇ ਨਾਗਰਿਕ ਉਡਾਣ ਅਥਾਰਟੀ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜਿਓ ਟੀ. ਵੀ. ਦੀ ਰਿਪੋਰਟ ਮੁਤਾਬਕ ਸੀ. ਏ. ਏ. ਨੇ ਆਪਣੇ ਨਵੇਂ ਬਿਆਨ 'ਚ ਆਖਿਆ ਕਿ ਪਾਕਿਸਤਾਨੀ ਹਵਾਈ ਖੇਤਰ ਨੂੰ 11 ਮਾਰਚ ਦੁਪਹਿਰ 3 ਵਜੇ ਤੋਂ ਬਾਅਦ ਖੋਲਿਆ ਜਾਵੇਗਾ।
ਸ਼ੁੱਕਰਵਾਰ ਨੂੰ ਏਵੀਏਸ਼ਨ ਅਥਾਰਟੀ ਨੇ ਟ੍ਰਾਂਜ਼ਿਟ ਉਡਾਣਾਂ ਦਾ ਪਰਿਚਾਲਨ ਸ਼ੁਰੂਆਤ ਦੁਪਹਿਰ 3 ਵਜੇ ਤੋਂ ਬਾਅਦ ਫਿਰ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਸੀ। ਹਾਲਾਂਕਿ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਜ਼ਿਕਰ ਕੀਤਾ ਗਿਆ ਹੈ ਕਿ ਪੂਰਬ ਤੋਂ ਪੱਛਮ ਅਤੇ ਪੱਛਮ ਤੋਂ ਪੂਰਬ ਦੀਆਂ ਸਾਰੀਆਂ ਉਡਾਣਾਂ ਲਈ ਹਵਾਈ ਖੇਤਰ 11 ਮਾਰਚ ਤੱਕ ਬੰਦ ਰਹੇਗਾ, ਜਦਕਿ ਉੱਤਰ ਅਤੇ ਦੱਖਣੀ ਪਾਕਿਸਤਾਨ ਵਿਚਾਲੇ ਹਵਾਈ ਖੇਤਰ 'ਚ ਕੁਝ ਪਾਰਗਮਨ ਉਡਾਣਾਂ ਨੂੰ ਕੁਝ ਰਸਤਿਆਂ 'ਤੇ ਉੱਡਣ ਦੀ ਇਜਾਜ਼ਤ ਦਿੱਤੀ ਗਈ ਹੈ।
ਸਿਆਲਕੋਟ, ਰਹੀਨ ਯਾਰ ਖਾਨ ਅਤੇ ਸੁਕੁੱਰ ਹਵਾਈ ਅੱਡੇ ਵੀ ਬੰਦ ਰਹਿਗੇ। ਹਾਲਾਂਕਿ ਇਹ ਹਵਾਈ ਅੱਡੇ ਸ਼ਨੀਵਾਰ ਨੂੰ ਫਿਰ ਤੋਂ ਖੁਲ੍ਹਣ ਵਾਲੇ ਸਨ। ਬਿਆਨ 'ਚ ਆਖਿਆ ਗਿਆ ਕਿ ਪਾਕਿਸਤਾਨ ਆਉਣ-ਜਾਣ ਲਈ ਸਿਰਫ ਚੋਣਵੇਂ ਹਵਾਈ ਖੇਤਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਰਾਚੀ, ਮੁਲਤਾਨ, ਚਿਤ੍ਰਾਲ, ਲਾਹੌਰ, ਇਸਲਾਮਾਬਾਦ, ਪੇਸ਼ਾਵਾਰ, ਕਵੇਟਾ ਅਤੇ ਫੈਸਲਾਬਾਦ ਹਵਾਈ ਅੱਡਿਆਂ 'ਤੇ ਉਡਾਣਾਂ 'ਤੇ ਪਰਿਚਾਲਨ ਸ਼ੈਡਿਊਲ ਮੁਤਾਬਕ ਚੱਲਣਗੀਆਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ 27 ਫਰਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ।


Khushdeep Jassi

Content Editor

Related News