ਪਾਕਿ : ਸੜਕ ਹਾਦਸੇ ''ਚ ਇਕ ਪਰਿਵਾਰ ਦੇ 8 ਮੈਂਬਰਾਂ ਦੀ ਮੌਤ

Friday, Jul 12, 2019 - 10:03 AM (IST)

ਪਾਕਿ : ਸੜਕ ਹਾਦਸੇ ''ਚ ਇਕ ਪਰਿਵਾਰ ਦੇ 8 ਮੈਂਬਰਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ)— ਪੱਛਮੀ-ਉੱਤਰੀ ਪਾਕਿਸਤਾਨ ਵਿਚ ਇਕ ਕਾਰ ਦੇ ਖੱਡ ਵਿਚ ਡਿੱਗ ਜਾਣ ਕਾਰਨ ਇਕ ਪਰਿਵਾਰ ਦੇ ਘੱਟੋ-ਘੱਟ 8 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਪਰਿਵਾਰ ਦੇ 12 ਲੋਕ ਐੱਸ.ਯੂ.ਵੀ. ਵਿਚ ਵੀਰਵਾਰ ਨੂੰ ਸਿਓ ਤੋਂ ਕਾਮਿਲਾ ਜਾ ਰਹੇ ਸਨ। 

ਉਦੋਂ ਰਸਤੇ ਵਿਚ ਖੈਬਰ ਪਖਤੂਨਖਵਾ ਦੇ ਉੱਪਰੀ ਕੋਹੀਸਤਾਨ ਜ਼ਿਲੇ ਵਿਚ ਉਨ੍ਹਾਂ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਖਮੀ ਹੋਏ 3 ਬੱਚਿਆਂ ਨੂੰ ਜ਼ਿਲਾ ਹਸਪਤਾਲ ਦਾਸ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਨੇਰਾ ਹੋਣ ਅਤੇ ਮੁਸ਼ਕਲ ਰਸਤਾ ਹੋਣ ਕਾਰਨ ਬਚਾਅ ਮੁਹਿੰਮ ਵਿਚ ਰੁਕਾਵਟ ਪੈ ਰਹੀ ਹੈ।


author

Vandana

Content Editor

Related News