IMF ''ਚ ਕੰਮ ਕਰ ਰਹੇ ਰਜ਼ਾ ਬਾਕਿਰ ਪਾਕਿ ''ਚ SBP ਗਵਰਨਰ ਨਿਯੁਕਤ

Sunday, May 05, 2019 - 03:25 PM (IST)

IMF ''ਚ ਕੰਮ ਕਰ ਰਹੇ ਰਜ਼ਾ ਬਾਕਿਰ ਪਾਕਿ ''ਚ SBP ਗਵਰਨਰ ਨਿਯੁਕਤ

ਇਸਲਾਮਾਬਾਦ (ਭਾਸ਼ਾ)— ਅੰਤਰਰਾਸ਼ਟਰੀ ਮੁਦਰਾ ਫੰਡ (IMF) ਵਿਚ ਕੰਮ ਕਰ ਰਹੇ ਡਾਕਟਰ ਰਜ਼ਾ ਬਾਕਿਰ ਪਾਕਿਸਤਾਨੀ ਅਰਥ ਸ਼ਾਸਤਰੀ ਨੂੰ ਸਟੇਟ ਬੈਂਕ ਆਫ ਪਾਕਿਸਤਾਨ (SBP) ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪੀ.ਐੱਸ.ਬੀ. ਦੇਸ਼ ਦਾ ਕੇਂਦਰੀ ਬੈਂਕ ਹੈ। ਇਹ ਨਿਯੁਕਤੀ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਪਾਕਿਸਤਾਨ ਆਈ.ਐੱਮ.ਐੱਫ. ਦੇ ਨਾਲ ਅਰਬਾਂ ਡਾਲਰਾਂ ਦੇ ਰਾਹਤ ਪੈਕੇਜ ਲਈ ਗੱਲਬਾਤ ਕਰ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਹੈਰਾਨ ਕਰ ਦੇਣ ਵਾਲਾ ਫੈਸਲਾ ਲੈਂਦੇ ਹੋਏ ਐੱਸ.ਬੀ.ਪੀ. ਅਤੇ ਫੈਡਰਲ ਰੈਵੀਨਿਊ ਬੋਰਡ (ਐੱਫ.ਬੀ.ਆਰ.) ਦੇ ਪ੍ਰਮੁੱਖਾਂ ਨੂੰ ਹਟਾ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਆਈ.ਐੱਮ.ਐੱਫ. ਦਾ ਦਲ ਰਾਹਤ ਪੈਕੇਜ 'ਤੇ ਗੱਲਬਾਤ ਲਈ ਇਸਲਾਮਾਬਾਦ ਆਇਆ ਸੀ। ਦੱਸਣਯੋਗ ਹੈ ਕਿ ਆਈ.ਐੱਮ.ਐੱਫ. ਦੇ ਪ੍ਰੋਗਰਾਮ ਵਿਚ ਐੱਸ.ਬੀ.ਪੀ. ਗਵਰਨਰ ਅਥੇ ਚੇਅਰਮੈਨ ਦੋਹਾਂ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਸਰਕਾਰ ਵੱਲੋਂ ਸ਼ਨੀਵਾਰ ਰਾਤ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਡਾਕਟਰ ਰਜ਼ਾ ਬਾਕਿਰ ਨੂੰ ਅਹੁਦਾ ਸੰਭਾਲਣ ਦੀ ਤਰੀਕ ਤੋਂ 3 ਸਾਲ ਲਈ ਐੱਸ.ਬੀ.ਪੀ. ਦਾ ਗਵਰਨਰ ਨਿਯੁਕਤ ਕੀਤਾ ਹੈ। 

ਲਾਹੌਰ ਦੇ ਐਚੀਸਨ ਕਾਲਜ ਦੇ ਵਿਦਿਆਰਥੀ ਰਹੇ ਬਾਕਿਰ ਨੇ ਅਰਥਸ਼ਾਸਤਰ ਵਿਚ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਪੀ.ਐੱਚ.ਡੀ. ਕੀਤੀ। ਉਹ ਬੀਤੇ 16 ਸਾਲਾਂ ਤੋਂ ਆਈ.ਐੱਮ.ਐੱਫ. ਨਾਲ ਕੰਮ ਕਰ ਰਹੇ ਹਨ। ਉਹ ਆਈ.ਐੱਮ.ਐੱਫ. ਦੀ ਕਰਜ਼ਾ ਨੀਤੀ ਵਿਭਾਗ ਦੇ ਮੁਖੀ ਰਹੇ ਹਨ। ਐੱਸ.ਬੀ.ਪੀ. ਦਾ ਮੁਖੀ ਬਣਨ ਲਈ ਬਾਕਿਰ ਆਈ.ਐੱਮ.ਐੱਫ. ਦੇ ਦੂਜੇ ਕਰਮਚਾਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਮੁਹੰਮਦ ਯਾਕੂਬ ਨੂੰ ਵੀ ਆਈ.ਐੱਮ.ਐੱਫ. ਤੋਂ ਸਾਲ 1993 ਤੋਂ 1999 ਤੱਕ ਸਟੇਟ ਬੈਂਕ ਮੁਖੀ ਨਿਯੁਕਤ ਕੀਤਾ ਗਿਆ ਸੀ।


author

Vandana

Content Editor

Related News