POK ਦੀ ਜੇਲ੍ਹ ''ਚ ਬੰਦ ਦਰਜਨਾਂ ਰਾਜਨੀਤਕ ਕਾਰਕੁੰਨ, ਰਿਹਾਈ ਲਈ ਜ਼ੋਰਦਾਰ ਪ੍ਰਦਰਸ਼ਨ

Friday, Oct 09, 2020 - 12:06 PM (IST)

POK ਦੀ ਜੇਲ੍ਹ ''ਚ ਬੰਦ ਦਰਜਨਾਂ ਰਾਜਨੀਤਕ ਕਾਰਕੁੰਨ, ਰਿਹਾਈ ਲਈ ਜ਼ੋਰਦਾਰ ਪ੍ਰਦਰਸ਼ਨ

ਇਸਲਾਮਾਬਾਦ (ਬਿਊਰੋ): ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਗਿਲਗਿਤ-ਬਾਲਟੀਸਤਾਨ ਇਲਾਕੇ ਵਿਚ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਜ਼ੋਰਦਾਰ ਪ੍ਰਦਰਸ਼ਨ ਹੋਇਆ। ਹੁੰਜਾ ਇਲਾਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਸਾਲ 2011 ਤੋਂ ਜੇਲ੍ਹ ਵਿਚ ਬੰਦ ਰਾਜਨੀਤਕ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਹਨਾਂ ਰਾਜਨੀਤਕ ਕਾਰਕੁੰਨਾਂ ਨੂੰ ਦੰਗੇ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਵਾਮੀ ਵਰਕਰਜ਼ ਪਾਰਟੀ ਦੇ ਨੇਤਾ ਬਾਬਾ ਜਾਨ ਸਮੇਤ ਕਈ ਰਾਜਨੀਤਕ ਕਾਰਕੁੰਨਾਂ ਵਿਚੋਂ ਕਈਆਂ ਨੂੰ ਇਕ ਅੱਤਵਾਦ ਰੋਕੂ ਅਦਾਲਤ ਨੇ ਉਮਰਕੈਦ ਦੀ ਸਜ਼ਾ ਦਿੱਤੀ ਹੈ। ਇਹਨਾਂ ਲੋਕਾਂ ਨੂੰ ਪੁਲਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਅਤੇ ਉਸ ਦੇ ਬੱਚੇ ਦੀ ਮੌਤ ਦੇ ਬਾਅਦ ਪ੍ਰਦਰਸ਼ਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਸਰਕਾਰ ਤੋਂ ਪੁਲਸ ਗੋਲੀਬਾਰੀ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਸਨ।

ਪੜ੍ਹੋ ਇਹ ਅਹਿਮ ਖਬਰ- ਕਾਰੋਬਾਰ ਅਤੇ ਨਿੱਜੀ ਆਮਦਨੀ ਟੈਕਸ ਕਟੌਤੀ ਸੰਬੰਧੀ ਬਿੱਲ ਆਸਟ੍ਰੇਲੀਆਈ ਸੰਸਦ 'ਚ ਪਾਸ

ਬਾਬਾ ਜਾਨ ਸਮੇਤ 14 ਕਾਰਕੁੰਨ ਹਾਲੇ ਵੀ ਜੇਲ੍ਹ 'ਚ ਬੰਦ
ਅਸਲ ਵਿਚ ਹੁੰਜਾ ਨਦੀ ਵਿਚ ਹੜ੍ਹ ਆ ਜਾਣ ਦੇ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਉਹ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।ਇਸ ਵਿਚ ਪੁਲਸ ਨੇ ਗੋਲੀ ਚਲਾ ਦਿੱਤੀ ਅਤੇ ਇਕ ਵਿਅਕਤੀ ਅਤੇ ਉਸ ਦੇ ਦੋ ਬੱਚਿਆ ਦੀ ਮੌਤ ਹੋ ਗਈ। ਇਹ ਦੋਵੇਂ ਲੋਕ ਗੋਜਲ ਘਾਟੀ ਦੇ ਰਹਿਣ ਵਾਲੇ ਸਨ। ਇਸ ਕਤਲਕਾਂਡ ਦੇ ਬਾਅਦ ਇਲਾਕੇ ਵਿਚ ਜ਼ੋਰਦਾਰ ਪ੍ਰਦਰਸ਼ਨ ਭੜਕ ਉੱਠੇ ਸਨ। ਪ੍ਰਦਰਸ਼ਨਾਂ ਨੂੰ ਰੋਕਣ ਦੇ ਲਈ ਪੁਲਸ ਨੇ ਬਾਬਾ ਜਾਨ ਅਤੇ ਇਲਾਕੇ ਵਿਚ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਪੀ.ਓ.ਕੇ. ਦੀ ਪੁਲਸ ਨੇ ਜਿੱਥੇ ਜ਼ਿਆਦਾਤਰ ਲੋਕਾਂ ਨੂੰ ਰਿਹਾਅ ਕਰ ਦਿੱਤਾ ਹੈ, ਉੱਥੇ 14 ਕਾਰਕੁੰਨ ਹਾਲੇ ਵੀ ਜੇਲ੍ਹ ਵਿਚ ਬੰਦ ਹਨ। ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਵਿਚੋਂ ਕਈਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਅਜਿਹਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤਾ ਗਿਆ ਹੈ।


author

Vandana

Content Editor

Related News