ਮੁਸ਼ੱਰਫ ਨੇ ਦੇਸ਼ਧ੍ਰੋਹ ਦੇ ਮੁੱਕਦਮੇ ''ਤੇ ਰੋਕ ਲਗਾਉਣ ਦੀ ਕੀਤੀ ਅਪੀਲ

12/15/2019 12:48:54 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਲਾਹੌਰ ਹਾਈ ਕੋਰਟ (LHC) ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਮੁਕੱਦਮੇ ਦੀ ਪੈਂਡਿੰਗ ਕਾਰਵਾਈ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਚੱਲ ਰਿਹਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਵਕੀਲਾਂ- ਖਵਾਜ਼ਾ ਅਹਿਮਦ ਤਾਰਿਕ ਰਹੀਮ ਅਤੇ ਅਜ਼ਬਰ ਸਿੱਦੀਕੀ ਵੱਲੋਂ  ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿਚ ਲਾਹੌਰ ਹਾਈ ਕੋਰਟ ਨੂੰ ਵਿਸ਼ੇਸ਼ ਅਦਾਲਤ ਵਿਚ ਕਾਰਵਾਈ ਵਧਾਉਣ 'ਤੇ ਉਦੋਂ ਤੱਕ ਰੋਕ ਲਗਾਉਣ ਲਈ ਕਿਹਾ ਹੈ ਜਦੋਂ ਤੱਕ ਕਿ ਲਾਹੌਰ ਹਾਈ ਕੋਰਟ ਵੱਲੋਂ ਮੁਸ਼ੱਰਫ ਦੀ ਪਹਿਲਾਂ ਦੀ ਪੈਂਡਿੰਗ ਪਟੀਸ਼ਨ 'ਤੇ ਫੈਸਲਾ ਨਹੀਂ ਹੋ ਜਾਂਦਾ। 

ਪਟੀਸ਼ਨ ਵਿਚ ਸਾਬਕਾ ਨੇਤਾ ਨੇ ਇਕ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਦੇਸ਼ਧ੍ਰੋਹ ਅਤੇ ਗੈਰ ਕਾਨੂੰਨੀ ਕੰਮਾਂ ਦੇ ਦੋਸ਼ਾਂ ਦੇ ਤਹਿਤ ਉਹਨਾਂ 'ਤੇ ਮੁੱਕਦਮਾ ਦਾਇਰ ਕੀਤਾ ਗਿਆ ਸੀ। ਮੁਸ਼ੱਰਫ ਨੇ ਇਹ ਨਵੀਂ ਪਟੀਸ਼ਨ ਇਸ ਤੋਂ ਪਹਿਲਾਂ ਇਸੇ ਮਹੀਨੇ ਤਿੰਨ ਮੈਂਬਰੀ ਵਿਸ਼ੇਸ਼ ਅਦਾਲਤ ਵੱਲੋਂ ਕੀਤੇ ਗਏ ਉਸ ਐਲ਼ਾਨ ਦੇ ਬਾਅਦ ਦਾਇਰ ਕੀਤੀ ਹੈ ਜਿਸ ਦੇ ਮੁਤਾਬਕ ਉਹ ਸਰਕਾਰ ਦੀ ਨਵੀਂ ਇਸਤਗਾਸਾ ਟੀਮ ਦੀਆਂ ਦਲੀਆਂ ਸੁਣਨ ਦੇ ਬਾਅਦ 17 ਦਸੰਬਰ ਨੂੰ ਦੇਸ਼ਧ੍ਰੋਹ ਮਾਮਲੇ ਵਿਚ ਫੈਸਲਾ ਸੁਣਾਏਗੀ। ਮੁਸ਼ੱਰਫ ਦੇ ਵਿਰੁੱਧ 3 ਨਵੰਬਰ, 2007 ਨੂੰ ਐਮਰਜੈਂਸੀ ਲਾਗੂ ਕਰਨ ਲਈ ਅਤੇ ਦਸੰਬਰ 2007 ਦੇ ਮੱਧ ਤੱਕ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਦਸੰਬਰ 2013 ਵਿਚ ਮਾਮਲਾ ਦਰਜ ਕੀਤਾ ਗਿਆ ਸੀ।


Vandana

Content Editor

Related News