ਸਿੰਧ ''ਚ ਲੋਕਾਂ ਨੇ ਰਾਜ ਅੱਤਵਾਦ ਕੀਤਾ ਵਿਰੋਧ ਪ੍ਰਦਰਸ਼ਨ
Sunday, Aug 02, 2020 - 03:56 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹੀਦ ਬਹਾਜ਼ਿਰ ਅਬਾਦ ਜ਼ਿਲ੍ਹੇ ਦੇ ਕਾਜ਼ੀ ਅਹਿਮਦ ਕਸਬੇ ਵਿਚ ਲੋਕਾਂ ਨੇ ਅੱਤਵਾਦ ਦੀਆਂ ਘਟਨਾਵਾਂ ਅਤੇ ਜਬਰਦਸਤੀ ਲਾਪਤਾ ਹੋਣ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ “ਸਿੰਧ ਵਿਚ ਰਾਜ ਅੱਤਵਾਦ, ਫਾਸੀਵਾਦ ਅਤੇ ਬੇਰਹਿਮੀ ਨੂੰ ਰੋਕੋ”। ਉਹਨਾਂ ਨੇ ਸਿੰਧ ਵਿਚ ਰਾਜਨੀਤਿਕ ਕਾਰਕੁੰਨਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਨੂੰ ਖਤਮ ਕਰਨ ਦੀ ਮੰਗ ਸਬੰਧੀ ਬੈਨਰ ਫੜੇ ਹੋਏ ਸਨ।
ਪੜ੍ਹੋ ਇਹ ਅਹਿਮ ਖਬਰ- ਸਮੂਹ ਨੇ ਪਾਕਿ ਨੂੰ ਅਹਿਮਦੀ ਭਾਈਚਾਰੇ 'ਤੇ ਜ਼ੁਲਮ ਬੰਦ ਕਰਨ ਲਈ ਕਿਹਾ, ਬ੍ਰਿਟੇਨ ਨੂੰ ਕੀਤੀ ਕਾਰਵਾਈ ਦੀ ਅਪੀਲ
ਪ੍ਰਦਰਸ਼ਨਕਾਰੀਆਂ ਵਿਚ ਮਹੀਨਿਆਂ ਤੋਂ ਗਾਇਬ ਹੋਣ ਵਾਲਿਆਂ ਦੀਆਂ ਬੀਬੀਆਂ ਅਤੇ ਪਰਿਵਾਰਕ ਮੈਂਬਰ ਸ਼ਾਮਲ ਸਨ।JSMM ਦੇ ਚੇਅਰਮੈਨ, ਸ਼ਫੀ ਬਰਫੱਤ, ਜੋ ਕਿ ਜਰਮਨੀ ਵਿਚ ਜਲਾਵਤਨ ਰਹਿ ਰਹੇ ਹਨ, ਨੇ ਏ.ਐਨ.ਆਈ. ਨੂੰ ਦੱਸਿਆ,“ਰੈਲੀ ਦਾ ਆਯੋਜਨ ਪਾਕਿਸਤਾਨ ਦੇ ਆਈ.ਐਸ,ਆਈ. ਅਤੇ ਆਰਮੀ ਦੁਆਰਾ ਅਗਵਾ ਕੀਤੇ ਗਏ ਰਾਜਨੀਤਿਕ ਕਾਰਕੁਨਾਂ ਦੀ ਸੁਰੱਖਿਅਤ ਰਿਹਾਈ ਲਈ ਕੀਤਾ ਗਿਆ ਸੀ। ਰੈਲੀ ਦੌਰਾਨ ਸੱਤ ਪ੍ਰਦਰਸ਼ਨਕਾਰੀਆਂ ਨੂੰ ਗੁਪਤ ਏਜੰਸੀਆਂ ਵੱਲੋਂ ਚੁੱਕ ਲਿਆ ਗਿਆ।”