ਪਾਕਿਸਤਾਨ : ਪੈਰੋਲ ’ਤੇ ਆਏ ਜਬਰ-ਜ਼ਿਨਾਹ ਦੇ ਦੋਸ਼ੀ ਨੇ ਪੀੜਤ ਇਸਾਈ ਲੜਕੀ ਨਾਲ ਕੀਤੀ ਕੁੱਟਮਾਰ

Thursday, Jun 10, 2021 - 03:59 PM (IST)

ਪਾਕਿਸਤਾਨ : ਪੈਰੋਲ ’ਤੇ ਆਏ ਜਬਰ-ਜ਼ਿਨਾਹ ਦੇ ਦੋਸ਼ੀ ਨੇ ਪੀੜਤ ਇਸਾਈ ਲੜਕੀ ਨਾਲ ਕੀਤੀ ਕੁੱਟਮਾਰ

ਗੁਰਦਾਸਪੁਰ/ਲਾਹੌਰ (ਵਿਨੋਦ)-ਇਕ ਇਸਾਈ ਲੜਕੀ ਦੇ ਨਾਲ ਜਬਰ-ਜ਼ਿਨਾਹ ਦੇ ਕੇਸ ’ਚ 10 ਸਾਲ ਦੀ ਸਜ਼ਾ ਕੱਟ ਰਹੇ ਦੋਸ਼ੀ ਨੇ ਪੈਰੋਲ ’ਤੇ ਆਉਣ ਤੋਂ ਬਾਅਦ ਉਸੇ ਲੜਕੀ ਦੇ ਘਰ ’ਚ ਦਾਖ਼ਲ ਹੋ ਕੇ ਫਿਰ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਉਸ ’ਤੇ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਇਆ ਅਤੇ ਲੜਕੀ ਵੱਲੋਂ ਮਨ੍ਹਾ ਕਰਨ ’ਤੇ ਉਸ ਨੂੰ ਜਾਨੋਂ ਮਾਰ ਦੇਣ ਦੀ ਅਸਫਲ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਦੋਸ਼ੀ ਫੈਜ਼ਲ ਬਸਰਾਂ ਨਿਵਾਸੀ ਪਿੰਡ ਨਾਨਾਕੇ (ਪੰਜਾਬ) ਲੱਗਭਗ 10 ਸਾਲ ਪਹਿਲਾਂ ਜਦੋਂ 20 ਸਾਲ ਦਾ ਸੀ ਤਾਂ ਉਸ ਨੇ ਆਪਣੇ ਹੀ ਪਿੰਡ ਦੀ ਇਕ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਉਸ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ, ਜਿਸ ’ਤੇ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕੇਸ ’ਚ ਦੋਸ਼ੀ ਨੂੰ ਅਦਾਲਤ ਨੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ : ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ

ਦੋਸ਼ੀ ਬੀਤੇ ਦਿਨੀਂ ਅਦਿਆਲਾ ਜੇਲ ਤੋਂ 30 ਦਿਨ ਦੀ ਪੈਰੋਲ ਛੁੱਟੀ ’ਤੇ ਪਿੰਡ ਆਇਆ। ਅੱਜ ਫਿਰ ਉਹ ਉਸੇ ਲੜਕੀ ਦੇ ਘਰ ’ਚ ਉਸ ਸਮੇਂ ਦਾਖ਼ਲ ਹੋਇਆ, ਜਦ ਉਹ ਘਰ ’ਚ ਇਕੱਲੀ ਸੀ। ਦੋਸ਼ੀ ਨੇ ਪਿਸਤੌਲ ਦੀ ਨੋਕ ’ਤੇ ਪਹਿਲਾਂ ਤਾਂ ਉਕਤ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਫਲ ਨਾ ਹੋਇਆ ਤਾਂ ਉਸ ਦੇ ਸਾਹਮਣੇ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਉਣ ਦਾ ਪ੍ਰਸਤਾਵ ਰੱਖਿਆ ਪਰ ਜਦ ਉਕਤ ਲੜਕੀ ਫਿਰ ਵੀ ਸਹਿਮਤ ਨਾ ਹੋਈ ਤਾਂ ਦੋਸ਼ੀ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪਾਕਿ ’ਚ ਪੰਜ ਬੱਚਿਆਂ ਦੀ ਮਾਂ ਈਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ 

ਇਸਾਈ ਲੜਕੀ ਦੇ ਰੌਲੇ ਦੀਆਂ ਆਵਾਜ਼ਾਂ ਸੁਣ ਕੇ ਉਸ ਦੇ ਗੁਆਂਢ ’ਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਉੱਥੇ ਆ ਗਏ ਪਰ ਦੋਸ਼ੀ ਫਰਾਰ ਹੋਣ ’ਚ ਸਫ਼ਲ ਹੋ ਗਿਆ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਪਰ ਪੁਲਸ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਹੈ।


author

Manoj

Content Editor

Related News