ਪਾਕਿ ''ਚ ਕੋਰੋਨਾ ਇਨਫੈਕਟਿਡ ਲੋਕਾਂ ਦੀ ਗਿਣਤੀ 183 ਹੋਈ
Tuesday, Mar 17, 2020 - 09:54 AM (IST)
 
            
            ਇਸਲਾਮਾਬਾਦ (ਬਿਊਰੋ): ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਪਾਕਿਸਤਾਨ ਵਿਚ ਵੀ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ।ਇੱਥੇ ਸਿੰਧ ਸੂਬੇ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 183 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਿੰਧ ਵਿਚ 150 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਉੱਥੇ ਖੈਬਰ ਪਖਤੂਨਖਵਾ ਵਿਚ 15, ਬਲੋਚਿਸਤਾਨ ਵਿਚ 10, ਗਿਲਗਿਤ ਬਾਲਟੀਸਤਾਨ ਵਿਚ 5, ਇਸਲਾਮਾਬਾਦ ਵਿਚ 2 ਅਤੇ ਪੰਜਾਬ ਸੂਬੇ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ।
ਸਿੰਧ ਸੂਬੇ ਦੀ ਸਰਕਾਰ ਦੀ ਬੁਲਾਰਨ ਮੁਰਤਜ਼ਾ ਵਹਾਬ ਨੇ ਕਿਹਾ ਕਿ 119 ਮਰੀਜ਼ ਉਹਨਾਂ ਯਾਤਰੀਆਂ ਵਿਚੋਂ ਹਨ ਜਿਹੜੇ ਤਾਫਤਾਨ ਤੋਂ ਸੁੱਕੁਰ ਆਏ ਸਨ। ਇਸ ਵਿਚ ਸਰਕਾਰ ਮਹਾਮਾਰੀ ਦੇ ਪ੍ਰਸਾਰ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸੂਬੇ ਨੇ ਤੁਰੰਤ ਤਿਆਰੀਆਂ ਦੇ ਤਹਿਤ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਹੋਸਟਲਾਂ ਨੂੰ ਵੱਖਰੇ ਕੇਂਦਰਾਂ ਵਿਚ ਤਬਦੀਲ ਕੀਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਦੇਸ਼ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ। ਉਹਨਾਂ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਉਹ ਇਸ ਨਾਲ ਨਜਿੱਠਣ ਲਈ ਉਪਾਆਂ ਦੇ ਬਾਰੇ ਵਿਚ ਲੋਕਾਂ ਨੂੰ ਵਿਸ਼ਵਾਸ ਵਿਚ ਲੈਣ ਲਈ ਜਲਦੀ ਹੀ ਦੇਸ਼ ਨੂੰ ਸੰਬੋਧਿਤ ਕਰਨਗੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            