ਜਰਮਨੀ ਤੋਂ ਪਰਮਾਣੂ ਅਤੇ ਮਿਜ਼ਾਈਲ ਤਕਨੀਕ ਹਾਸਲ ਕਰਨ ''ਚ ਲੱਗਾ ਹੈ ਪਾਕਿ
Tuesday, Sep 01, 2020 - 06:26 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਆਪਣੇ ਹਥਿਆਰਾਂ ਦਾ ਭੰਡਾਰ ਅਤੇ ਸਮਰੱਥਾ ਨੂੰ ਵੱਡੀ ਗਿਣਤੀ ਵਿਚ ਵਧਾਉਣ ਵਿਚ ਜੁਟਿਆ ਹੋਇਆ ਹੈ। ਇਸ ਗੱਲ ਦੇ ਸਬੂਤ ਜਰਮਨੀ ਦੇ ਸਾਰਲੈਂਡ ਦੀ ਘਰੇਲੂ ਇੰਟੈਲੀਜੈਂਸ ਏਜੰਸੀ ਦੀ ਰਿਪੋਰਟ ਵਿਚ ਮਿਲਦੇ ਹਨ। ਇਸ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਈਰਾਨ, ਪਾਕਿਸਤਾਨ ਅਤੇ ਕੁਝ ਹੱਦ ਤੱਕ ਸੀਰੀਆ ਨੇ ਪਰਮਾਣੂ ਅਤੇ ਮਿਜ਼ਾਈਲਾਂ ਜਿਹੇ ਵਿਆਪਕ ਤਬਾਹੀ ਦੇ ਹਥਿਆਰਾਂ ਅਤੇ ਉਹਨਾਂ ਦੀ ਡਿਲਿਵਰੀ ਸਿਸਟਮ ਨੂੰ ਬਣਾਉਣ ਲਈ ਸਾਮਾਨ ਅਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਿਲਿਵਰੀ ਸਿਸਟਮ ਵਿਚ ਮਿਜ਼ਾਈਲ ਲਾਂਚ ਕਰਨ ਦੀ ਸਮਰੱਥਾ ਸ਼ਾਮਲ ਹੁੰਦੀ ਹੈ। ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਹੀ ਜਰਮਨੀ ਨੇ ਪਾਕਿਸਤਾਨ ਨੂੰ ਇਕ ਝਟਕਾ ਦਿੱਤਾ ਸੀ। ਪਾਕਿਸਤਾਨ ਨੂੰ ਆਪਣੀਆਂ ਪਣਡੁੱਬੀਆਂ ਨੂੰ ਪਾਣੀ ਦੇ ਹੇਠਾਂ ਰੱਖਣ ਦੇ ਲਈ ਏਅਰ ਇੰਡੀਪੇਡੇਂਟ ਪ੍ਰੋਪਲਸ਼ਨ (AIP)ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜਾਰੀ ਹਨ ਗੈਰ ਕਾਨੂੰਨੀ ਗਤੀਵਿਧੀਆਂ
ਦੀ ਜੇਰੂਸਲਮ ਪੋਸਟ ਦੀ ਰਿਪੋਰਟ ਦੇ ਹਵਾਲੇ ਨਾਲ ਪਿਛਲੇ ਸਾਲ ਇੱਥੇ ਸੁਰੱਖਿਆ ਨੂੰ ਪੈਦਾ ਹੋਏ ਖਤਰੇ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈਕਿ ਜਰਮਨੀ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਪਾਕਿਸਤਾਨ ਦੀਆਂ ਪਰਮਾਣੂ ਹਥਿਆਰਾਂ ਨਾਲ ਜੁੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਜਾਰੀ ਹਨ। ਪਾਕਿਸਤਾਨ ਪਰਮਾਣੂ ਅਤੇ ਕੈਰੀਅਰ ਤਕਨਾਲੌਜੀ ਦੇ ਲਈ ਵਿਸਤ੍ਰਿਤ ਪ੍ਰੋਗਰਾਮ ਚਲਾਉਂਦਾ ਹੈ ਅਤੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਭਾਰਤ ਦੇ ਖਿਲਾਫ਼ ਤਾਕਤ ਵਧਾਉਣ ਦੇ ਲਈ ਇਸ ਖੇਤਰ ਵਿਚ ਵਿਸਥਾਰ ਅਤੇ ਆਧੁਨਿਕੀਕਰਨ ਕਰਨਾ ਚਾਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਸਰਕਾਰੀ ਟੀਵੀ ਦੀ ਆਸਟ੍ਰੇਲੀਆਈ ਐਂਕਰ ਨੂੰ ਕੀਤਾ ਗ੍ਰਿਫਤਾਰ
ਇੰਝ ਜੁਟਾਉਂਦੇ ਹਨ ਜਾਣਕਾਰੀਆਂ
ਦੀ ਪੋਸਟ ਨੇ ਸਾਰਲੈਂਡ ਡਮੈਸਟਿਕ ਇੰਟੈਲੀਜੈਂਸ ਏਜੰਸੀ ਤੋਂ ਇਸ ਬਾਰੇ ਵਿਚ ਜਾਣਕਾਰੀ ਲਈ ਕਿ 2019 ਵਿਚ ਈਰਾਨ ਨੇ ਕਿਵੇਂ ਗੈਰ ਕਾਨੂੰਨੀ ਸਾਮਾਨ ਦੀ ਮੰਗ ਕੀਤੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਦੀ ਇੰਟੈਲੀਜੈਂਸ ਸਰਿਵਸ ਜਰਮਨੀ ਵਿਚ ਵੱਖ-ਵੱਖ ਸਟਾਫ ਪੱਧਰ 'ਤੇ ਅਧਿਕਾਰਤ ਪ੍ਰਤੀਨਿਧੀਆਂ ਦੇ ਰੂਪ ਵਿਚ ਮੌਜੂਦ ਹੈ। ਇਸ ਨਾਲ ਉਹ ਦੂਤਾਵਾਸ ਜਾਂ ਪ੍ਰੈੱਸ ਏਜੰਸੀ ਵਿਚ ਇੰਟੈਲੀਜੈਂਸ ਦਾ ਕੰਮ ਕਰਦੇ ਹਨ ਜਦਕਿ ਲੱਗਦੇ ਅਧਿਕਾਰੀ ਹਨ। ਰਿਪੋਰਟ ਵਿਚ ਇਹ ਦਾਅਵਾ ਵੀ ਕੀਤਾ ਗਿਆ ਹੈਕਿ ਇਹ ਲੋਕ ਖੁੱਲ੍ਹੇ ਵਿਚ ਜਾਂ ਲੁਕ ਕੇ ਜਾਣਕਾਰੀਆਂ ਜੁਟਾਉਂਦੇ ਹਨ ਅਤੇ ਇਹਨਾਂ ਦੇਸ਼ਾਂ ਦੇ ਹੈੱਡਕੁਆਰਟਰਾਂ ਤੋਂ ਚਲਾਏ ਜਾ ਰਹੇ ਆਪਰੇਸ਼ਨਜ਼ ਦੇ ਤਹਿਤ ਆਰਥਿਕ ਜਾਂ ਰਾਜਨੀਤਕ ਲੋੜਾਂ ਦੇ ਮੁਤਾਬਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਇਸ ਵਿਚ ਈਰਾਨ ਅਤੇ ਚੀਨੀ ਖੁਫੀਆ ਏਜੰਸੀਆਂ ਵੀ ਸ਼ਾਮਲ ਹਨ।