ਪਾਕਿ ''ਚ ਕੋਰੋਨਾ ਦੇ  484 ਨਵੇਂ ਮਾਮਲੇ ਆਏ ਸਾਹਮਣੇ

Sunday, Sep 06, 2020 - 05:47 PM (IST)

ਪਾਕਿ ''ਚ ਕੋਰੋਨਾ ਦੇ  484 ਨਵੇਂ ਮਾਮਲੇ ਆਏ ਸਾਹਮਣੇ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 484 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 2,98,509 ਹੋ ਗਈ ਹੈ। ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ ਪਿਛਲੇ 14 ਘੰਟਿਆਂ ਵਿਚ ਦੋ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 6,832 ਹੋ ਗਈ। 

ਪੜ੍ਹੋ ਇਹ ਖਬਰ- ਇਮਰਾਨ ਖਾਨ ਸਰਕਾਰ ਨੂੰ ਵੱਡਾ ਝਟਕਾ, ਸ਼ੀ ਜਿਨਪਿੰਗ ਨੇ ਰੱਦ ਕੀਤਾ ਪਾਕਿ ਦੌਰਾ

ਦੇਸ਼ ਵਿਚ ਕੁੱਲ 2,85,898 ਲੋਕ ਇਲਾਜ ਦੇ ਬਾਅਦ ਠੀਕ ਹੋ ਗਏ ਹਨ। ਜਿਹਨਾਂ ਵਿਚੋਂ 3,345 ਲੋਕ ਕੱਲ ਇਨਫੈਕਸ਼ਨ ਮੁਕਤ ਹੋਏ। ਇਨਫੈਕਸ਼ਨ ਨਾਲ 532 ਲੋਕਾਂ ਦੀ ਹਾਲਤ ਗੰਭੀਰ ਹੈ, ਉੱਥੇ 6,229 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਸਿੰਧ ਵਿਚ ਇਨਫੈਕਸ਼ਨ ਦੇ 1,30,483 ਮਾਮਲੇ, ਪੰਜਾਬ ਵਿਚ 97,166, ਖੈਬਰ ਪਖਤੂਨਖਵਾ ਵਿਚ 36,591, ਇਸਲਾਮਾਬਾਦ ਵਿਚ 15,734, ਬਲੋਚਿਸਤਾਨ ਵਿਚ 13,229, ਗਿਲਗਿਤ-ਬਾਲਟੀਸਤਾਨ ਵਿਚ 2,979 ਅਤੇ ਮਕਬੂਜ਼ਾ ਕਸ਼ਮੀਰ ਵਿਚ 2,327 ਮਾਮਲੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਕੁੱਲ 2,757,709 ਨਮੂਨਿਆਂ ਦਾ ਪਰੀਖਣ ਕੀਤਾ, ਜਿਹਨਾਂ ਵਿਚੋਂ ਪਿਛਲੇ 24 ਘੰਟਿਆਂ ਵਿਚ 25,384 ਨਮੂਨਿਆਂ ਦਾ ਪਰੀਖਣ ਸ਼ਾਮਲ ਹੈ।


author

Vandana

Content Editor

Related News