ਪਾਕਿ ''ਚ ਕੋਰੋਨਾਵਾਇਰਸ ਦੇ 1,979 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ ਹੋਈ 5,320

07/14/2020 6:24:11 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਦੇ 1,979 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 2,53,604 ਹੋ ਗਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ 1,70,656 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 50 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,320 ਹੋ ਗਈ। ਉੱਥੇ ਹਾਲੇ 2,151 ਲੋਕਾਂ ਦੀ ਹਾਲਤ ਗੰਭੀਰ ਹੈ।

ਪੜ੍ਹੋ ਇਹ ਅਹਿਮ ਖਬਰ- ਸਾਈਬਰ ਹਮਲੇ : ਆਸਟ੍ਰੇਲੀਆ ਦੁਨੀਆ 'ਚ ਨਿਸ਼ਾਨਾ ਬਣਾਇਆ ਜਾਣ ਵਾਲਾ 6ਵਾਂ ਦੇਸ਼

ਅੰਕੜਿਆਂ ਦੇ ਮੁਤਾਬਕ 26 ਮਈ ਨੂੰ 1,446 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਕ ਦਿਨ ਵਿਚ ਸਾਹਮਣੇ ਆਏ ਇਹ ਸਭ ਤੋਂ ਘੱਟ ਮਾਮਲੇ ਹਨ। ਅੰਕੜਿਆਂ ਦੇ ਮੁਤਾਬਕ ਸਿੰਧ ਵਿਚ ਸਭ ਤੋਂ ਵੱਧ 1,06,622 ਮਾਮਲੇ ਹਨ। ਇਸ ਦੇ ਬਾਅਦ ਪੰਜਾਬ ਵਿਚ 87,492, ਖੈਬਰ ਪਖਤੂਨਖਵਾ ਵਿਚ 30,747, ਇਸਲਾਮਾਬਾਦ ਵਿਚ 14,202, ਬਲੋਚਿਸਤਾਨ ਵਿਚ 11,192, ਗਿਲਗਿਤ-ਬਾਲਟੀਸਤਾਨ ਵਿਚ 1,694 ਅਤੇ ਮਕਬੂਜ਼ਾ ਕਸ਼ਮੀਰ ਵਿਚ 1,655 ਮਾਮਲੇ ਹਨ। ਦੇਸ਼ ਵਿਚ ਹੁਣ ਤੱਕ 16,06,190 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਹਨਾਂ ਵਿਚ ਪਿਛਲੇ 24 ਘੰਟਿਆਂ ਵਿਚ 21,020 ਨਮੂਨਿਆਂ ਦੀ ਜਾਂਚ ਕੀਤੀ ਗਈ।


Vandana

Content Editor

Related News