ਪਾਕਿ ''ਚ 2,429 ਨਵੇਂ ਮਾਮਲੇ, ਬ੍ਰਿਟੇਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ

05/30/2020 6:03:33 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਨਾਲ 78 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,395 ਹੋ ਗਈ ਹੋ ਗਈ ਹੈ। ਜਦਕਿ ਪੀੜਤਾਂ ਦੀ ਗਿਣਤੀ 67,500 ਦੇ ਕਰੀਬ ਪਹੁੰਚ ਗਈ ਹੈ। ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਹੁਣ ਤੱਕ 5,32,037 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਹਨਾਂ ਵਿਚੋਂ ਸ਼ੁੱਕਰਵਾਰ ਨੂੰ 12,020 ਨਮੂਨਿਆਂ ਦੀ ਜਾਂਚ ਕੀਤੀ ਗਈ। 

ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਦੇ 2,429 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਪੀੜਤ ਲੋਕਾ ਦੀ ਕੁੱਲ ਗਿਣਤੀ ਵੱਧ ਕੇ 66,457 ਹੋ ਗਈ ਹੈ। ਸਿੰਧ ਵਿਚ ਇਨਫੈਕਸ਼ਨ ਦੇ ਸਭ ਤੋਂ ਵੱਧ 26,113 ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਪੰਜਾਬ ਵਿਚ 24,104, ਖੈਬਰ-ਪਖਤੂਨਖਵਾ ਵਿਚ 9,067, ਬਲੋਚਿਸਤਾਨ ਵਿਚ 4,087, ਇਸਲਾਮਾਬਾਦ ਵਿਚ 2,192, ਗਿਲਗਿਤ-ਬਾਲਟੀਸਤਾਨ ਵਿਚ 660 ਅਤੇ ਮਕਬੂਜ਼ਾ ਕਸ਼ਮੀਰ ਵਿਚ 234 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਦੱਸਿਆ ਕਿ ਪੀੜਤ ਲੋਕਾਂ ਵਿਚੋਂ 24,131 ਲੋਕਾਂ ਇਲਾਜ ਦੇ ਬਾਅਦ ਸਿਹਤਮੰਦ ਹੋ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ, ਬ੍ਰਿਟੇਨ ਨੇ ਚੁੱਕਿਆ ਹਾਂਗਕਾਂਗ ਦਾ ਮੁੱਦਾ, ਚੀਨ ਨੇ ਦਿੱਤਾ ਇਹ ਹਵਾਲਾ

ਸਰਹੱਦੀ ਖੇਤਰ ਅਤੇ ਨਸ਼ੀਲੇ ਪਦਾਰਥ ਕੰਟਰੋਲ ਰਾਜ ਮੰਤਰੀ ਸ਼ਹਿਰਯਾਰ ਆਫਰੀਦੀ ਨੇ ਸ਼ੁੱਕਰਵਾਰ ਦੇਰ ਰਾਤ ਟਵੀਟ ਕੀਤਾ ਕਿ ਉਹ ਪੀੜਤ ਪਾਏ ਗਏ ਹਨ। ਉਹਨਾਂ ਨੇ ਕਿਹਾ,''ਮੈਂ ਡਾਕਟਰਾਂ ਦੀ ਸਲਾਹ ਦੇ ਮੁਤਾਬਕ ਖੁਦ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਹੈ।'' ਇਸ ਵਿਚ ਬ੍ਰਿਟੇਨ ਨੇ ਪਾਕਿਸਤਾਨ ਨੂੰ ਇਨਫੈਕਸਨ ਨਾਲ ਨਜਿੱਠਣ ਲਈ 43 ਲੱਖ 90 ਹਜ਼ਾਰ ਪੌਂਡ ਦੀ ਵਧੀਕ ਮਦਦ ਦੇਣ ਦਾ ਐਲਾਨ ਕੀਤਾ। ਬ੍ਰਿਟੇਨ ਨੇ ਅਪ੍ਰੈਲ ਵਿਚ ਵੀ ਪਾਕਿਸਤਾਨ ਨੂੰ 26 ਲੱਖ 70 ਹਜ਼ਾਰ ਪੌਂਡ ਦੀ ਮਦਦ ਕੀਤੀ ਸੀ।


Vandana

Content Editor

Related News