ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਨੂੰ ਹਸਪਤਾਲ ''ਚ ਭਰਤੀ ਕਰਾਉਣ ਦਾ ਲਿਆ ਫੈਸਲਾ

Sunday, Jul 29, 2018 - 05:43 PM (IST)

ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਨੂੰ ਹਸਪਤਾਲ ''ਚ ਭਰਤੀ ਕਰਾਉਣ ਦਾ ਲਿਆ ਫੈਸਲਾ

ਲਾਹੌਰ (ਭਾਸ਼ਾ)— ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਅੱਜ ਨਵਾਜ਼ ਸ਼ਰੀਫ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਅਨਿਯਮਿਤ ਈ.ਸੀ.ਜੀ. ਅਤੇ ਬਲੱਡ ਰਿਪੋਰਟ ਆਉਣ ਦੇ ਬਾਅਦ ਲਿਆ ਗਿਆ ਹੈ। ਨਵਾਜ਼ ਨੂੰ ਅਦਿਆਲਾ ਜੇਲ ਤੋਂ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਭਰਤੀ ਕਰਵਾਇਆ ਜਾਵੇਗਾ। ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਕਿਉਂਕਿ ਅਦਿਆਲਾ ਜੇਲ ਉਸ ਦੇ ਪ੍ਰਬੰਧਕੀ ਕੰਟਰੋਲ ਵਿਚ ਹੈ। 
ਬੀਤੇ ਹਫਤੇ ਡਾਕਟਰਾਂ ਦੀ ਇਕ ਟੀਮ ਨੇ ਸ਼ਰੀਫ ਦੀ ਮੈਡੀਕਲ ਜਾਂਚ ਕੀਤੀ ਸੀ। ਰਿਪੋਰਟ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਸ਼ਰੀਫ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡਾਕਟਰਾਂ ਨੇ ਸਿਫਾਰਿਸ਼ ਕੀਤੀ ਸੀ ਕਿ ਸ਼ਰੀਫ ਨੂੰ ਉਚਿਤ ਮੈਡੀਕਲ ਅਤੇ ਦੇਖਭਾਲ ਦੀ ਲੋੜ ਹੈ। ਪੰਜਾਬ ਦੇ ਗ੍ਰਹਿ ਮੰਤਰੀ ਸ਼ੌਕਤ ਜਾਵੇਦ ਨੇ ਕਿਹਾ,''ਸ਼ਰੀਫ ਨੂੰ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਭਰਤੀ ਕਰਵਾਇਆ ਜਾਵੇਗਾ।'' ਇਕ ਅਧਿਕਾਰੀ ਨੇ ਕਿਹਾ ਸੀ ਕਿ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੂੰ ਦਿਲ ਸਬੰਧੀ ਪਰੇਸ਼ਾਨੀਆਂ ਕਾਰਨ ਤੁਰੰਤ ਅਦਿਆਲਾ ਜੇਲ ਤੋਂ ਹਸਪਤਾਲ ਭਰਤੀ ਕੀਤੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਰੀਫ ਦੀ ਸਾਲ 2016 ਵਿਚ ਓਪਨ ਹਾਰਟ ਸਰਜਰੀ ਹੋਈ ਸੀ ਅਤੇ ਉਹ ਹਾਈ ਬੀ.ਪੀ. ਅਤੇ ਡਾਇਬੀਟੀਜ਼ ਨਾਲ ਪੀੜਤ ਹਨ।


Related News