ਪਾਕਿ : ਲਾੜੀ ਨੇ ''ਮੇਹਰ'' ''ਚ ਮੰਗੀਆਂ ਇਕ ਲੱਖ ਦੀਆਂ ਕਿਤਾਬਾਂ, ਬਣੀ ਚਰਚਾ ਦਾ ਵਿਸ਼ਾ (ਵੀਡੀਓ)

Wednesday, Mar 17, 2021 - 04:14 PM (IST)

ਪਾਕਿ : ਲਾੜੀ ਨੇ ''ਮੇਹਰ'' ''ਚ ਮੰਗੀਆਂ ਇਕ ਲੱਖ ਦੀਆਂ ਕਿਤਾਬਾਂ, ਬਣੀ ਚਰਚਾ ਦਾ ਵਿਸ਼ਾ (ਵੀਡੀਓ)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਵਿਚ ਵਿਆਹ ਵੇਲੇ ਜ਼ਿਆਦਾਤਰ ਪਤਨੀਆਂ ਅਕਸਰ ਆਪਣੇ ਪਤੀ ਤੋਂ 'ਮੇਹਰ' ਦੇ ਰੂਪ ਵਿਚ ਰਾਸ਼ੀ, ਸੋਨਾ ਜਾਂ ਚਾਂਦੀ ਦੀ ਮੰਗ ਕਰਦੀਆਂ ਹਨ ਪਰ ਇਕ ਨੌਜਵਾਨ ਪਾਕਿਸਤਾਨੀ ਲੇਖਿਕਾ ਨੇ ਆਪਣੇ ਪਤੀ ਸਾਹਮਣੇ ਅਜਿਹੀ ਸ਼ਰਤ ਰੱਖੀ, ਜਿਸ ਨਾਲ ਉਹ ਸੁਰਖੀਆਂ ਵਿਚ ਬਣੀ ਹੋਈ ਹੈ। ਉਸ ਦੀ ਸ਼ਰਤ ਬਾਰੇ ਜਾਣ ਕੇ ਸਾਰੇ ਹੈਰਾਨ ਹੋ ਰਹੇ ਹਨ। ਇਸਲਾਮਿਕ ਕਾਨੂੰਨ ਮੁਤਾਬਕ, 'ਮੇਹਰ' 'ਤੇ ਸਿਰਫ ਲਾੜੀ ਦਾ ਹੀ ਹੱਕ ਹੁੰਦਾ ਹੈ ਅਤੇ ਉਸ ਨੂੰ ਪਤਨੀ ਨੂੰ ਦੇਣਾ ਪਤੀ ਦੀ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਹੈ। ਇਸੇ ਨਿਯਮ ਤਹਿਤ ਨੌਜਵਾਨ ਲੇਖਿਕਾ ਨਾਇਲਾ ਸ਼ਮਲ ਨੇ ਆਪਣੇ ਪਤੀ ਤੋਂ 1 ਲੱਖ ਰੁਪਏ ਦੀਆਂ ਕਿਤਾਬਾਂ ਮੰਗ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਜਾਰੀ ਕੀਤਾ ਵੀਡੀਓ ਸੰਦੇਸ਼
ਨਾਇਲਾ ਸ਼ਮਲ ਖੈਬਰ ਪਖਤੂਨਖਵਾ ਸੂਬੇ ਦੇ ਮਰਦਾਨ ਦੀ ਰਹਿਣ ਵਾਲੀ ਹੈ ਅਤੇ ਇਕ ਲੇਖਕ ਨਾਲ ਹੀ ਵਿਆਹ ਕਰ ਰਹੀ ਹੈ। ਉਹਨਾਂ ਨੇ ਸੋਨਾ, ਚਾਂਦੀ ਜਾਂ ਤੋਹਫੇ ਨਾ ਮੰਗ ਕੇ ਕਿਤਾਬਾਂ ਦੀ ਮੰਗ ਕੀਤੀ ਹੈ। ਉਹਨਾਂ ਨੇ ਵਿਆਹ ਦਾ ਲਾਲ ਜੋੜਾ ਪਾ ਕੇ ਆਪਣੀਆਂ ਕਿਤਾਬਾਂ ਵਿਚ ਇਕ ਵੀਡੀਓ ਸੰਦੇਸ਼ ਬਣਾਇਆ ਹੈ ਅਤੇ ਦੱਸਿਆ ਕਿ ਆਖਿਰ ਕਿਉਂ ਉਸ ਨੇ ਕਿਤਾਬਾਂ ਦੀ ਮੰਗ ਕੀਤੀ। ਨਾਇਲਾ ਨੇ ਕਿਹਾ ਕਿ ਇਹਨਾਂ ਮਾੜੇ ਰੀਤੀ ਰਿਵਾਜਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।

 

ਵੀਡੀਓ ਸੰਦੇਸ਼ ਵਿਚ ਨਾਇਲਾ ਨੇ ਕਿਹਾ,''ਸਾਡੇ ਦੇਸ਼ ਵਿਚ ਮਹਿੰਗਾਈ ਬਹੁਤ ਜ਼ਿਆਦਾ ਹੈ ਅਤੇ ਦੂਜੀ ਗੱਲ ਇਸ ਤਰ੍ਹਾਂ ਦੇ ਮਾੜੇ ਰੀਤੀ ਰਿਵਾਜ ਖ਼ਤਮ ਹੋਣੇ ਚਾਹੀਦੇ ਹਨ। ਸੋਨਾ-ਚਾਂਦੀ ਹਰ ਬੀਬੀ ਮੰਗਦੀ ਹੈ ਪਰ ਇਕ ਲੇਖਿਕਾ ਹੋਣ ਦੇ ਨਾਤੇ ਮੈਂ ਕਿਤਾਬਾਂ ਇਸ ਲਈ ਮੰਗੀਆਂ ਹਨ ਕਿਉਂਕਿ ਜੇਕਰ ਮੈਂ ਕਿਤਾਬਾਂ ਦਾ ਸਨਮਾਨ ਨਹੀਂ ਕਰਾਂਗੀ ਤਾਂ ਦੂਜਿਆਂ ਨੂੰ ਕਿਤਾਬਾਂ ਦਾ ਸਨਮਾਨ ਕਰਨ ਲਈ ਕਿਵੇਂ ਕਹਾਂਗੀ।'' ਸੋਸ਼ਲ ਮੀਡੀਆ 'ਤੇ ਨਾਇਲਾ ਦੇ ਇਸ ਬੇਸਿਮਾਲ ਮੇਹਰ ਦੀ ਕਾਫੀ ਤਾਰੀਫ਼ ਹੋ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ EC ਨੇ ਭੇਜਿਆ ਨੋਟਿਸ

ਲੋਕ ਕਰ ਰਹੇ ਤਾਰੀਫ਼
ਵੱਡੀ ਗਿਣਤੀ ਵਿਚ ਲੋਕ ਟਵੀਟ ਕਰ ਕੇ ਨਾਇਲਾ ਦੀ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ @bzainab27 ਨੇ ਲਿਖਿਆ,''ਇਹ ਜੋੜਾ ਇਕ-ਦੂਜੇ ਲਈ ਬਹੁਤ ਖੁਸ਼ਕਿਮਸਤ ਹੈ। ਦੋਵੇਂ ਲੋਕ ਨਿਸ਼ਚਿਤ ਤੌਰ 'ਤੇ ਇਕ-ਦੂਜੇ ਨਾਲ ਕਿਤਾਬਾਂ ਨੂੰ ਕਾਫੀ ਪਸੰਦ ਕਰਨਗੇ। ਅੱਲਾਹ ਉਹਨਾਂ ਨੂੰ ਹੋਰ ਸ਼ਕਤੀ ਦੇਵੇ।'' ਆਮਿਰ ਸਰਦਾਰ ਨੇ ਲਿਖਿਆ,''ਇਹ ਅਜਿਹਾ ਹੈ ਜਿਸ ਨੂੰ ਅਸੀਂ ਆਪਣੇ ਸੱਭਿਆਚਾਰ ਵਿਚ ਨਹੀਂ ਦੇਖਦੇ ਹਾਂ। ਇਹ ਸ਼ਾਨਦਾਰ ਸੋਚ ਹੈ।''

ਨੋਟ- ਪਾਕਿ : ਲਾੜੀ ਨੇ 'ਮੇਹਰ' 'ਚ ਮੰਗੀਆਂ ਇਕ ਲੱਖ ਦੀਆਂ ਕਿਤਾਬਾਂ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News