ਪਾਕਿ : ਬਲਾਗਰ ਮੁਹੰਮਦ ਬਿਲਾਲ ਖਾਨ ਦੀ ਗੋਲੀ ਮਾਰ ਕੇ ਹੱਤਿਆ

Monday, Jun 17, 2019 - 02:18 PM (IST)

ਪਾਕਿ : ਬਲਾਗਰ ਮੁਹੰਮਦ ਬਿਲਾਲ ਖਾਨ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਐਤਵਾਰ ਰਾਤ ਬਲਾਗਰ ਮੁਹੰਮਦ ਬਿਲਾਲ ਖਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 22 ਸਾਲਾ ਬਿਲਾਲ ਖਾਨ 'ਤੇ ਇਸਲਾਮਾਬਾਦ ਦੇ G-9/4 ਖੇਤਰ ਵਿਚ ਹਮਲਾ ਹੋਇਆ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿਚ ਪੁਲਸ ਸੁਪਰਡੈਂਟ ਸੱਦਾਰ ਮਲਿਕ ਨਈਮ ਨੇ ਬਲਾਗਰ ਬਿਲਾਲ ਖਾਨ ਦੀ ਹੱਤਿਆ ਦੀ ਪੁਸ਼ਟੀ ਕੀਤੀ।

ਐੱਸ.ਪੀ. ਨਈਮ ਨੇ ਕਿਹਾ ਕਿ ਜਿਸ ਸਮੇਂ ਬਿਲਾਲ 'ਤੇ ਹਮਲਾ ਹੋਇਆ ਉਸ ਦੌਰਾਨ ਉਹ ਇਸਲਾਮਾਬਾਦੇ ਦੇ G-9/4 ਖੇਤਰ ਵਿਚ ਸਨ। ਉਨ੍ਹਾਂ ਨਾਲ ਇਕ ਦੋਸਤ ਵੀ ਸੀ। ਹਮਲੇ ਵਿਚ ਬਿਲਾਲ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਏਹਤੇਸ਼ਾਮ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀਆਂ ਮੁਤਾਬਕ ਬਿਲਾਲ ਦੇ ਟਵਿੱਟਰ 'ਤੇ 16,000 ਫਾਲੋਅਰਜ਼ ਹਨ ਜਦਕਿ ਯੂ-ਟਿਊਬ ਚੈਨਲ 'ਤੇ 48,000 ਅਤੇ ਫੇਸਬੁੱਕ 'ਤੇ 22,000 ਫਾਲੋਅਰਜ਼ ਹਨ। 

ਅਧਿਕਾਰੀਆਂ ਮੁਤਾਬਕ ਬਿਲਾਲ 'ਤੇ ਚਾਕੂ ਨਾਲ ਵੀ ਹਮਲਾ ਕੀਤਾ ਗਿਆ। ਇਸ ਦੇ ਇਲਾਵਾ ਗੋਲੀ ਚੱਲਣ ਦੀ ਵੀ ਆਵਾਜ਼ ਸੁਣੀ ਗਈ। ਮੰਨਿਆ ਜਾ ਰਿਹਾ ਹੈ ਕਿ ਹੱਤਿਆ ਦੇ ਪਿੱਛੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਵੱਲੋਂ ਕੀਤੀ ਗਈ ਕੋਈ ਪੋਸਟ ਹੀ ਹੈ।


author

Vandana

Content Editor

Related News