ਪਾਕਿ ਵੱਲੋਂ ਮੋਈਨ ਉਲ ਹੱਕ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ

05/21/2019 9:58:48 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਵਿਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ। ਡਿਪਲੋਮੈਟ ਮੋਈਨ ਉਲ ਹੱਕ ਨੂੰ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਭਾਰਤ, ਚੀਨ, ਜਾਪਾਨ ਦੇ ਇਲਾਵਾ ਤਕਰੀਬਨ ਦੋ ਦਰਜਨ ਦੇਸ਼ਾਂ ਵਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਅਤੇ ਰਾਜਦੂਤਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਇੱਥੇ ਦੱਸ ਦਈਏ ਕਿ ਮੋਈਨ ਉਲ ਹੱਕ ਇਸ ਤੋਂ ਪਹਿਲਾਂ ਫਰਾਂਸ ਵਿਚ ਪਾਕਿਸਤਾਨ ਦੇ ਰਾਜਦੂਤ ਸਨ, ਉਨ੍ਹਾਂ ਨੂੰ ਹੁਣ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਇਲਾਵਾ ਪਾਕਿਸਤਾਨ ਦੇ ਨਵੇਂ ਵਿਦੇਸ਼ ਸਕੱਤਰ ਦੀ ਜ਼ਿੰਮੇਵਾਰੀ ਸੋਹੇਲ ਮਹਿਮੂਦ ਨੂੰ ਦਿੱਤੀ ਗਈ ਹੈ ਜੋਕਿ ਪਹਿਲਾਂ ਭਾਰਤ ਦੇ ਹਾਈ ਕਮਿਸ਼ਨਰ ਸਨ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਡੀਓ ਮੈਸੇਜ ਜ਼ਰੀਏ ਦਿੱਤੀ। ਉਨ੍ਹਾਂ ਨੇ ਕਿਹਾ,''ਨਵੀਂ ਦਿੱਲੀ, ਭਾਰਤ ਬਹੁਤ ਮਹੱਤਵਪੂਰਣ ਹੈ। ਸਲਾਹ-ਮਸ਼ਵਰੇ ਦੇ ਬਾਅਦ ਮੈਂ ਫਰਾਂਸ ਵਿਚ ਮੌਜੂਦਾ ਰਾਜਦੂਤ ਮੋਈਨ ਉਲ ਹੱਕ ਨੂੰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਦਿੱਲੀ ਭੇਜਿਆ ਜਾਵੇਗਾ, ਆਸ ਹੈ ਕਿ ਉਹ ਬਿਹਤਰ ਕੰਮ ਕਰਨਗੇ।''

 

ਕੁਰੈਸ਼ੀ ਨੇ ਕਿਹਾ ਕਿ ਭਾਰਤ ਵਿਚ ਚੋਣ ਪ੍ਰਕਿਰਿਆ ਦੇ ਨਤੀਜਿਆਂ ਦੇ ਬਾਅਦ ਸੰਭਵ ਹੈ ਕਿ ਗੱਲਬਾਤ ਦਾ ਨਵਾਂ ਸਿਲਸਿਲਾ ਸ਼ੁਰੂ ਹੋਵੇ।


Vandana

Content Editor

Related News