ਪਾਕਿ : ਬੰਬ ਧਮਾਕੇ ''ਚ ਸਥਾਨਕ ਸਿਆਸੀ ਆਗੂ ਗੰਭੀਰ ਜ਼ਖਮੀ

Monday, Jun 17, 2019 - 03:58 PM (IST)

ਪਾਕਿ : ਬੰਬ ਧਮਾਕੇ ''ਚ ਸਥਾਨਕ ਸਿਆਸੀ ਆਗੂ ਗੰਭੀਰ ਜ਼ਖਮੀ

ਇਸਲਾਮਾਬਾਦ (ਏਜੰਸੀ)— ਉੱਤਰੀ-ਪੱਛਮੀ ਪਾਕਿਸਤਾਨ ਵਿਚ ਇਕ ਅਧਿਕਾਰਕ ਸਿਆਸੀ ਆਗੂ ਅਤੇ ਪ੍ਰਮੁੱਖ ਧਾਰਮਿਕ ਵਿਦਵਾਨ ਸੜਕ ਕਿਨਾਰੇ ਰੱਖੇ ਬੰਬ ਧਮਾਕੇ ਵਿਚ ਜ਼ਖਮੀ ਹੋ ਗਿਆ। ਹੁਣ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ ਮੌਲਾਨਾ ਗੁਲ ਦਾਦ ਖਾਨ ਜਿਸ ਸਮੇਂ ਯਾਤਰਾ ਕਰ ਰਹੇ ਸਨ, ਉਦੋਂ ਅਫਗਾਨਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਆਦਿਵਾਸੀ ਬਾਜੌਰ ਜ਼ਿਲੇ ਵਿਚ ਉਨ੍ਹਾਂ ਦੀ ਗੱਡੀ ਸੜਕੇ ਕਿਨਾਰੇ ਹੋਏ ਬੰਬ ਧਮਾਕੇ ਦੀ ਚਪੇਟ ਵਿਚ ਆ ਗਈ। ਉਨ੍ਹਾਂ ਦੇ ਦੋਸਤ ਵੀ ਇਸ ਧਮਾਕੇ ਵਿਚ ਜ਼ਖਮੀ ਹੋ ਗਏ। ਗੰਭੀਰ ਜ਼ਖਮੀ ਹੋਣ ਕਾਰਨ ਦੋਹਾਂ ਨੂੰ ਜ਼ਿਲਾ ਹੈੱਡਕੁਆਰਟਰ ਹਸਪਤਾਲ ਖਾਰ ਵਿਚ ਇਲਾਜ ਲਈ ਲਿਜਾਇਆ ਗਿਆ।  

ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਪ੍ਰ੍ਰਸ਼ਾਸਨ ਅਤੇ ਲੇਵੀਜ਼ ਬਲਾਂ ਦੇ ਅਧਿਕਾਰੀਆਂ ਦੀ ਇਕ ਟੀਮ ਘਟਨਾਸਥਲ 'ਤੇ ਜਾਂਚ ਲਈ ਇਲਾਕੇ ਵਿਚ ਪਹੁੰਚ ਗਈ ਹੈ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਮੌਲਾਨਾ ਦਾ ਇਲਾਜ ਚੱਲ ਰਿਹਾ ਹੈ।


author

Vandana

Content Editor

Related News