ਧਾਰਾ 370 ਦੇ ਖਤਮ ਹੋਣ ''ਤੇ ਇਮਰਾਨ ''ਤੇ ਭੜਕੀ ਮਰਿਅਮ, ਕਿਹਾ- ''ਟਰੰਪ ਨੇ ਬਣਾਇਆ ਬੇਵਕੂਫ''

Tuesday, Aug 06, 2019 - 11:43 AM (IST)

ਧਾਰਾ 370 ਦੇ ਖਤਮ ਹੋਣ ''ਤੇ ਇਮਰਾਨ ''ਤੇ ਭੜਕੀ ਮਰਿਅਮ, ਕਿਹਾ- ''ਟਰੰਪ ਨੇ ਬਣਾਇਆ ਬੇਵਕੂਫ''

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਬਾਅਦ ਪਾਕਿਸਤਾਨ ਵਿਚ ਹਲਚਲ ਮਚੀ ਹੋਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦੇ ਬਾਅਦ ਇਮਰਾਨ ਖਾਨ ਦੀ ਸਖਤ ਆਲੋਚਨਾ ਕੀਤੀ ਹੈ। ਮਰਿਅਮ ਨੇ ਕਿਹਾ,''ਇਮਰਾਨ ਖਾਨ ਨੂੰ ਡੋਨਾਲਡ ਟਰੰਪ ਨੇ ਬੇਵਕੂਫ ਬਣਾਇਆ ਹੈ, ਜਿਸ ਤਰ੍ਹਾਂ ਨਾਲ ਟਰੰਪ ਨੇ ਕਿਹਾ ਸੀ ਕਿ ਉਹ ਕਸ਼ਮੀਰ ਮੁੱਦੇ 'ਤੇ ਦਖਲ ਅੰਦਾਜ਼ੀ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕੀ ਹੋਣ ਜਾ ਰਿਹਾ ਹੈ ਅਤੇ ਭਾਰਤ ਕੀ ਯੋਜਨਾ ਬਣਾ ਰਿਹਾ ਹੈ।''

PunjabKesari

ਮਰਿਅਮ ਨੇ ਕਿਹਾ ਕਿ ਇਮਰਾਨ ਇਸ ਗੱਲ ਦਾ ਅੰਦਾਜ਼ਾ ਲਗਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਕੀ ਹੋਣ ਵਾਲਾ ਹੈ। ਇਹੀ ਨਹੀਂ ਉਹ ਪੂਰੀ ਤਰ੍ਹਾਂ ਨਾਲ ਇਸ ਗੱਲ ਤੋਂ ਅਣਜਾਣ ਸਨ ਕਿ ਭਾਰਤ ਸਰਕਾਰ ਕਿਸ ਚੀਜ਼ ਦੀ ਤਿਆਰੀ ਕਰ ਰਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਕਰਦਿਆਂ ਮਰਿਅਮ ਨੇ ਕਿਹਾ ਕਿ ਟਰੰਪ ਨੇ ਕਸ਼ਮੀਰ ਮਾਮਲੇ 'ਤੇ ਦਖਲ ਅੰਦਾਜ਼ੀ ਦੀ ਗੱਲ ਕਹੀ ਸੀ। ਅਜਿਹੇ ਵਿਚ ਪਾਕਿਸਤਾਨ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਕੀ ਸਮਝੌਤਾ ਹੋਇਆ ਸੀ ਅਤੇ ਕਿਸ ਮੁੱਦੇ 'ਤੇ ਗੱਲਬਾਤ ਹੋਈ ਸੀ।

PunjabKesari

ਇਮਰਾਨ 'ਤੇ ਤਿੱਖਾ ਹਮਲਾ ਬੋਲਦਿਆਂ ਮਰਿਅਮ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖਿਰ ਅਮਰੀਕਾ ਨੇ ਤੁਹਾਡੇ ਨਾਲ ਕਿਹੜਾ ਵਾਅਦਾ ਕੀਤਾ ਸੀ। ਕੀ ਦਖਲ ਅੰਦਾਜ਼ੀ ਦਾ ਪ੍ਰਸਤਾਵ ਇਕ ਜਾਲ ਸੀ, ਜਿਸ ਵਿਚ ਤੁਸੀਂ ਫਸ ਗਏ ਜਾਂ ਫਿਰ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਮਰਿਅਮ ਨੇ ਕਿਹਾ,''ਇਸ ਮੁਸ਼ਕਲ ਹਾਲਾਤ ਵਿਚ ਪਾਕਿਸਤਾਨ ਨੂੰ ਬਿਲਕੁੱਲ ਵੱਖਰੇ, ਨਿਰਵਿਵਾਦ ਅਤੇ ਜ਼ਬਰਦਸਤ ਆਗੂ ਦੀ ਲੋੜ ਹੈ, ਜਿਸ ਦੇ ਅੰਦਰ ਇਹ ਸਮਰੱਥਾ ਹੋਵੇ ਕਿ ਉਹ ਪਾਕਿਸਤਾਨ ਅਤੇ ਕਸ਼ਮੀਰ ਦੇ ਕਰੋੜਾਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਸਕੇ।''


author

Vandana

Content Editor

Related News