ਪਾਕਿ ਅਦਾਲਤ ਨੇ ਮਰਿਅਮ ਵਿਰੁੱਧ ਫਰਜ਼ੀ ਦਸਤਾਵੇਜ਼ ਮਾਮਲੇ ਨੂੰ ਕੀਤਾ ਖਾਰਿਜ

Friday, Jul 19, 2019 - 03:30 PM (IST)

ਪਾਕਿ ਅਦਾਲਤ ਨੇ ਮਰਿਅਮ ਵਿਰੁੱਧ ਫਰਜ਼ੀ ਦਸਤਾਵੇਜ਼ ਮਾਮਲੇ ਨੂੰ ਕੀਤਾ ਖਾਰਿਜ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸ਼ੁੱਕਰਵਾਰ  ਨੂੰ ਮਰਿਅਮ ਨਵਾਜ਼ ਵਿਰੁੱਧ ਦਾਇਰ ਇਕ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਹਾਈ-ਪ੍ਰੋਫਾਈਲ ਅਵੈਨਫੀਲਡ ਅਪਾਰਟਮੈਂਟ ਮਾਮਲੇ ਵਿਚ ਮਰਿਅਮ ਨੇ ਫਰਜ਼ੀ ਦਸਤਾਵੇਜ਼ ਪੇਸ਼ ਕੀਤੇ ਹਨ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ 45 ਸਾਲਾ ਮਰਿਅਮ 'ਤੇ ਮਾਮਲੇ ਦੀ ਸੁਣਵਾਈ ਦੌਰਾਨ ਇਕ ਫਰਜ਼ੀ ਟਰੱਸਟ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। 

ਦਸਤਾਵੇਜ਼ ਨੂੰ 2006 ਵਿਚ ਕੈਲੀਬਰੀ ਫੌਂਟ ਵਿਚ ਲਿਖਿਆ ਗਿਆ ਸੀ ਜਦੋਂ ਇਹ ਫੌਂਟ ਕਥਿਤ ਤੌਰ 'ਤੇ ਜਨਤਕ ਵਰਤੋਂ ਲਈ ਉਪਲਬਧ ਨਹੀਂ ਸੀ। ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਮਰਿਅਮ ਵਿਰੁੱਧ ਫਰਜ਼ੀ ਟਰੱਸਟ ਦਸਤਾਵੇਜ਼ ਲਈ ਜਵਾਬਦੇਹੀ ਜੱਜ ਮੁਹੰਮਦ ਬਸ਼ੀਰ ਦੇ ਸਾਹਮਣੇ ਇਕ ਅਰਜ਼ੀ ਪੇਸ਼ ਕੀਤੀ। ਮਾਮਲੇ ਦੀ ਸੁਣਵਾਈ ਦੇ ਬਾਅਦ ਬਸ਼ੀਰ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਥੋੜ੍ਹੀ ਦੇਰ ਬਾਅਦ ਐਲਾਨ ਕੀਤਾ ਕਿ ਮਾਮਲੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਰਿਅਮ ਨਾਲ ਉਸ ਦੇ ਪਤੀ ਸਾਬਕਾ ਫੌਜ ਕੈਪਟਨ ਮੁਹੰਮਦ ਸਫਦਰ ਅਤੇ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਸਨ। ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨੇ ਟਵਿੱਟਰ 'ਤੇ ਕਿਹਾ,''ਜੱਜ ਅਤੇ ਨੈਬ ਨੇ ਨਿਰਾਸ਼ਾ ਵਿਚ ਉਨ੍ਹਾਂ ਦਾ ਤਮਾਸ਼ਾ ਬਣਾਇਆ।''


author

Vandana

Content Editor

Related News