ਪਾਕਿਸਤਾਨ: ਈਸ਼ਨਿੰਦਾ ਮਾਮਲੇ ''ਚ ਵਿਅਕਤੀ ਨੂੰ ਮੌ.ਤ ਦੀ ਸਜ਼ਾ

Sunday, Oct 13, 2024 - 02:47 PM (IST)

ਪਾਕਿਸਤਾਨ: ਈਸ਼ਨਿੰਦਾ ਮਾਮਲੇ ''ਚ ਵਿਅਕਤੀ ਨੂੰ ਮੌ.ਤ ਦੀ ਸਜ਼ਾ

ਇਸਲਾਮਾਬਾਦ (ਯੂ.ਐਨ.ਆਈ.)- ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ੀ ਪਾਏ ਗਏ ਇਕ ਵਿਅਕਤੀ ਨੂੰ ਪੰਜਾਬ ਸੂਬੇ ਦੇ ਰਾਵਲਪਿੰਡੀ ਸ਼ਹਿਰ ਵਿਚ ਮੌਤ ਦੀ ਸਜ਼ਾ ਸੁਣਾਈ।ਮੀਡੀਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਸ਼ਨੀਵਾਰ ਨੂੰ ਇਲੈਕਟ੍ਰਾਨਿਕ ਕ੍ਰਾਈਮਜ਼ ਐਕਟ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਈ ਇਸ ਸਾਲ ਬਣਾਈ ਗਈ ਵਿਸ਼ੇਸ਼ ਅਦਾਲਤ ਦੇ ਜੱਜ ਮੁਹੰਮਦ ਅਫਜ਼ਲ ਮਜੋਕਾ ਨੇ ਸੁਣਾਇਆ।

ਪੜ੍ਹੋ ਇਹ ਅਹਿਮ ਖ਼ਬਰ- ਦੋ ਧੜਿਆਂ 'ਚ ਝੜਪ, ਇੱਕ ਬੱਚੇ ਸਮੇਤ 15 ਲੋਕਾਂ ਦੀ ਮੌਤ

ਈਸ਼ਨਿੰਦਾ ਸਬੰਧੀ ਜਾਣਕਾਰੀ ਫੈਲਾਉਣ ਦੀ ਸ਼ਿਕਾਇਤ ਦੇ ਜਵਾਬ ਵਿੱਚ 1 ਅਪ੍ਰੈਲ, 2021 ਨੂੰ ਸੰਘੀ ਜਾਂਚ ਏਜੰਸੀ (ਐਫ.ਆਈ.ਏ) ਨੇ ਤਹਿਸੀਲ ਗੁੱਜਰ ਖਾਨ, ਜ਼ਿਲ੍ਹਾ ਰਾਵਲਪਿੰਡੀ ਦੇ ਵਸਨੀਕ ਕੈਸਰ ਸੱਜਾਦ ਖ਼ਿਲਾਫ਼ ਇੱਕ ਪਹਿਲੀ ਸੂਚਨਾ ਰਿਪੋਰਟ (ਐਫ.ਆਈ.ਆਰ) ਦਰਜ ਕੀਤੀ। ਸੱਜਾਦ ਨੂੰ ਪਾਕਿਸਤਾਨ ਪੀਨਲ ਕੋਡ (ਪੀ.ਪੀ.ਸੀ) ਦੀ ਧਾਰਾ 295-ਸੀ ਦੇ ਤਹਿਤ ਈਸ਼ਨਿੰਦਾ ਦਾ ਦੋਸ਼ੀ ਪਾਇਆ ਗਿਆ ਅਤੇ ਧਾਰਾ 295-ਬੀ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ਨੂੰ ਕਈ ਧਾਰਾਵਾਂ ਤਹਿਤ ਕੁੱਲ 700,000 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਪੀ.ਈ.ਸੀ.ਏ ਦੀ ਧਾਰਾ 11 ਦੇ ਤਹਿਤ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਅਡਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਦੋਸ਼ੀ ਨੂੰ ਕੈਦ ਵਿਚ ਰੱਖਣ ਦੇ ਹੁਕਮ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News