ਪਾਕਿ : ਜ਼ਮੀਨ ਵਿਵਾਦ ''ਚ ਚੱਲੀਆਂ ਗੋਲੀਆਂ, 5 ਲੋਕਾਂ ਦੀ ਮੌਤ
Tuesday, Jun 29, 2021 - 03:23 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਜ਼ਮੀਨ ਵਿਵਾਦ ਹੱਲ ਕਰਨ ਲਈ ਹੋਈ ਇਕ ਬੈਠਕ ਵਿਚ ਦੋ ਵਿਰੋਧੀ ਸਮੂਹਾਂ ਨੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਪੇਸ਼ਾਵਰ ਦੇ ਪਿਸ਼ਤਖਰਾ ਬਾਲਾ ਇਲਾਕੇ ਵਿਚ ਵਾਪਰੀ ਜੋ ਸੀਰਬੁੰਦ ਥਾਣਾ ਖੇਤਰ ਦੇ ਤਹਿਤ ਆਉਂਦਾ ਹੈ। ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਜ਼ਖਮੀ ਹੈ।
ਪੜ੍ਹੋ ਇਹ ਅਹਿਮ ਖਬਰ -ਪਾਕਿ : ਸਿੰਧ ਵਿਧਾਨਸਭਾ 'ਚ ਮੰਜਾ ਲੈ ਕੇ ਪਹੁੰਚੇ ਪੀ.ਟੀ.ਆਈ. ਵਿਧਾਇਕ, ਵੀਡੀਓ ਵਾਇਰਲ
ਅਸਗਰ ਅਫਰੀਦੀ ਅਤੇ ਹੈਦਰ ਸਮੂਹ ਵਿਚਾਲੇ ਇਕ ਪਲਾਟ ਦੇ ਵਿਵਾਦ ਨੂੰ ਹੱਲ ਕਰਨ ਲਈ ਜਿਰਗਾ (ਪੰਚਾਇਤ) ਚੱਲ ਰਹੀ ਸੀ ਉਦੋਂ ਮਾਮਲੇ ਨੇ ਹਿੰਸਕ ਰੂਪ ਧਾਰ ਲਿਆ। ਦੋਹਾਂ ਸਮੂਹ ਦੇ ਹਥਿਆਰਬੰਦ ਮੈਂਬਰਾਂ ਨੇ ਇਕ-ਦੂਜੇ 'ਤੇ ਗੋਲੀਬਾਰੀ ਕਰ ਦਿੱਤੀ ਜਿਸ ਵਿਚ ਕੁੱਲ ਪੰਜ ਲੋਕਾਂ ਦੀ ਜਾਨ ਚਲੀ ਗਈ। ਦੋਸ਼ੀ ਜ਼ਖਮੀ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਸੰਬੰਧਤ ਧਾਰਾਵਾਂ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ- 10 ਬੱਚਿਆਂ ਦੀ ਮਾਂ 'ਯਹੂਦੀ ਔਰਤ' ਨੇ ਪੇਸ਼ ਕੀਤੀ ਮਿਸਾਲ, ਚੁਣੌਤੀਆਂ ਨੂੰ ਪਾਰ ਕਰ ਬਣੀ ਡਾਕਟਰ