ਕੁਲਭੂਸ਼ਣ ਮਾਮਲੇ ''ਚ ਪਾਕਿ ਵੱਲੋਂ ਭਾਰਤੀ ਦਬਾਅ ''ਚ ਕਾਨੂੰਨ ਬਦਲਣ ਤੋਂ ਇਨਕਾਰ

Friday, Sep 11, 2020 - 06:36 PM (IST)

ਕੁਲਭੂਸ਼ਣ ਮਾਮਲੇ ''ਚ ਪਾਕਿ ਵੱਲੋਂ ਭਾਰਤੀ ਦਬਾਅ ''ਚ ਕਾਨੂੰਨ ਬਦਲਣ ਤੋਂ ਇਨਕਾਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਨਿਆਂ ਦੇਣ ਦਾ ਇਕ ਤਰ੍ਹਾਂ ਨਾਲ ਨਾਟਕ ਹੀ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਕੁਲ਼ਭੂਸ਼ਣ ਜਾਧਵ ਮਾਮਲੇ ਵਿਚ ਭਾਰਤੀ ਵਕੀਲ ਨਿਯੁਕਤ ਕਰਨ ਤੋਂ ਇਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਇਸ ਦੇ ਲਈ ਸਾਨੂੰ ਆਪਣੇ ਸਥਾਨਕ ਕਾਨੂੰਨਾਂ ਵਿਚ ਸੋਧ ਕਰਨੀ ਹੋਵੇਗੀ ਜੋਕਿ ਸਮਾਂ ਨਹੀਂ ਹੈ। 

 

ਪਾਕਿਸਤਾਨ ਨੇ ਕਿਹਾ ਹੈ ਕਿ ਅਸੀਂ ਕਾਨੂੰਨ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕਰ ਸਕਦੇ। ਅਸਲ ਵਿਚ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿਚ ਇਸਲਾਮਾਬਾਦ ਹਾਈ ਕੋਰਟ ਨੇ ਭਾਰਤੀ ਵਕੀਲ ਨਿਯੁਕਤ ਕਰਨ ਲਈ ਦੂਜਾ ਮੌਕਾ ਦਿੱਤਾ ਸੀ। ਆਪਣੇ ਫੈਸਲੇ ਦੇ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅੱਗੇ ਦੀ ਸੁਣਵਾਈ 6 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਭਾਰਤੀ ਵਕੀਲ ਨੂੰ ਨਿਯੁਕਤ ਕਰਨ ਦੀ ਮੰਗ ਖਾਰਿਜ ਕਰ ਦਿੱਤੀ ਸੀ।


author

Vandana

Content Editor

Related News