ਪਾਕਿਸਤਾਨ ਨੇ ਕੱਟੜਪੰਥੀ ਇਸਲਾਮੀ ਸੰਗਠਨ ਤਹਿਰੀਕ-ਏ-ਲਬੈਕ ’ਤੇ ਲਾਈ ਪਾਬੰਦੀ

Thursday, Apr 15, 2021 - 10:34 AM (IST)

ਪਾਕਿਸਤਾਨ ਨੇ ਕੱਟੜਪੰਥੀ ਇਸਲਾਮੀ ਸੰਗਠਨ ਤਹਿਰੀਕ-ਏ-ਲਬੈਕ ’ਤੇ ਲਾਈ ਪਾਬੰਦੀ

ਇਸਲਾਮਾਬਾਦ/ਲਾਹੌਰ (ਭਾਸ਼ਾ)- ਪਾਕਿਸਤਾਨ ਨੇ ਕੱਟੜ ਇਸਲਾਮੀ ਪਾਰਟੀ ਤਹਿਰੀਕ-ਏ-ਲਬਬੈਕ (ਟੀ. ਐੱਲ. ਪੀ.) ਪਾਕਿਸਤਾਨ ਨੂੰ 1997 ਦੇ ਅੱਤਵਾਦੀ ਰੋਕੂ ਐਕਟ ਦੇ ਨਿਯਮ 11-ਬੀ ਦੇ ਤਹਿਤ ਬੈਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਹ ਕਦਮ ਕੱਟੜ ਇਸਲਾਮੀ ਪਾਰਟੀ ਦੇ ਨੇਤਾ ਮੌਲਾਨਾ ਸਾਦ ਹੁਸੈਨ ਰਿਜਵੀ ਦੀ ਗ੍ਰਿਫਤਾਰੀ ਤੋਂ ਬਾਅਦ ਸਮਰੱਥਕਾਂ ਦੀ ਲਗਾਤਾਰ ਤੀਸਰੇ ਦਿਨ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਝੜਪ ਤੋਂ ਬਾਅਦ ਉਠਾਇਆ ਹੈ। ਉਥੇ ਕੱਟੜਪੰਥੀ ਮੌਲਾਨਾ ਰਿਜਵੀ ਦੀ ਗ੍ਰਿਫਤਾਰੀ ਦੇ ਖਿਲਾਫ ਬੁੱਧਵਾਰ ਨੂੰ ਤੀਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। 2 ਪੁਲਸ ਮੁਲਾਜ਼ਮਾਂ ਸਮੇਤ ਹੁਣ ਤੱਕ 7 ਲੋਕਾਂ ਦੀ ਇਨ੍ਹਾਂ ਪ੍ਰਦਰਸ਼ਨਾਂ ’ਚ ਮੌਤ ਹੋ ਚੁੱਕੀ ਹੈ ਜਦਕਿ 300 ਤੋਂ ਜ਼ਿਆਦਾ ਪੁਲਸ ਮੁਲਾਜ਼ਮ ਜ਼ਖਮੀ ਹੋ ਚੁੱਕੇ ਹਨ।


author

cherry

Content Editor

Related News