ਭਾਰਤੀ ਹਾਈ ਕਮਿਸ਼ਨ ਨੇ ਪਾਕਿ ''ਚ ਫਸੇ 60 ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਕੀਤੀ ਮੰਗ

Monday, Nov 23, 2020 - 02:31 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਇੱਥੇ ਫਸੇ 60 ਭਾਰਤੀਆਂ ਨੂੰ ਵਾਪਸ ਭੇਜਣ ਦੀ ਅਪੀਲ ਕੀਤੀ।ਇਸਲਾਮਾਬਾਦ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਜਲਦ ਤੋਂ ਜਲਦ ਫਸੇ ਹੋਏ ਭਾਰਤੀਆਂ ਨੂੰ ਵਾਪਸ ਭੇਜਣ ਦੀ ਤਾਰੀਖ਼ ਸਪਸ਼ੱਟ ਕਰੇ।

 

ਅਸਲ ਵਿਚ ਬੀਤੇ 19 ਅਕਤੂਬਰ ਨੂੰ 363 ਪਾਕਿਸਤਾਨੀ ਨਾਗਰਿਕ, ਜਿਨ੍ਹਾਂ ਕੋਲ ਲੰਮੇ ਸਮੇਂ ਵਾਲੇ NORI (No objections to return to India)ਵੀਜ਼ਾ ਹਨ, ਪਾਕਿਸਤਾਨ ਗਏ ਸਨ ਪਰ ਕੋਰੋਨਾ ਸੰਕਟਾਂ ਕਾਰਨ ਅਤੇ ਹੋਰ ਸਮੱਸਿਆਵਾਂ ਕਾਰਨ ਉਹ ਪਾਕਿਸਤਾਨ ਵਿਚ ਹੀ ਫਸ ਗਏ।ਰਿਪੋਰਟ ਮੁਤਾਬਕ, ਇਹਨਾਂ ਕੋਲ ਲੌਂਗ ਟਰਮ ਭਾਰਤੀ ਵੀਜ਼ਾ ਹੈ। ਕੁਝ ਰਿਪੋਰਟਾਂ ਮੁਤਾਬਕ, ਇਹਨਾਂ ਵਿਚੋਂ ਕਈਆਂ ਦੀ ਨੌਰੀ ਵੀਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ। ਇਹ 60 ਭਾਰਤੀ ਨਾਗਰਿਕ ਪਾਕਿਸਤਾਨੀ ਨੌਰੀ ਵੀਜ਼ਾ ਧਾਰਕਾਂ ਦੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਹਨ। 

ਪੜ੍ਹੋ ਇਹ ਅਹਿਮ ਖਬਰ- 'ਅਮੇਰਿਕਾ ਰੋਡਜ਼ ਸਕਾਲਰਜ਼' ਦੀ ਚੋਣ, 32 ਜੇਤੂਆਂ 'ਚ 4 ਭਾਰਤੀ-ਅਮਰੀਕੀ ਵਿਦਿਆਰਥੀ

ਇਹਨਾਂ ਪਰਿਵਾਰਾਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਕੱਠੇ ਇਕ ਹੀ ਦਿਨ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪਰਿਵਾਰ ਵਿਚ ਕਈ ਛੋਟੇ ਬੱਚੇ ਅਤੇ ਬਜ਼ੁਰਗ ਹਨ ਜੋ ਇਕੱਲੇ ਯਾਤਰਾ ਕਰਨ ਵਿਚ ਸਮਰੱਥ ਨਹੀਂ ਹਨ। ਸਮੱਸਿਆ ਇਹ ਹੈ ਕਿ ਜੇਕਰ ਕੁਝ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਪਰਿਵਾਰ ਦੇ ਬਾਕੀ ਲੋਕ ਉੱਥੇ ਰਹਿ ਜਾਣਗੇ।


Vandana

Content Editor

Related News