ਪੀ.ਟੀ.ਆਈ. ਕੱਲ ਇਮਰਾਨ ਖਾਨ ਨੂੰ ਪੀ.ਐੱਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

Sunday, Aug 05, 2018 - 04:38 PM (IST)

ਪੀ.ਟੀ.ਆਈ. ਕੱਲ ਇਮਰਾਨ ਖਾਨ ਨੂੰ ਪੀ.ਐੱਮ. ਅਹੁਦੇ ਦਾ ਉਮੀਦਵਾਰ ਐਲਾਨੇਗੀ

ਇਸਲਾਮਾਬਾਦ (ਭਾਸ਼ਾ)— ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਖਾਨ ਨੂੰ ਪਾਰਟੀ ਦਾ ਉਮੀਦਵਾਰ ਕੱਲ ਐਲਾਨੇਗੀ। ਇਕ ਸਮਾਚਾਰ ਏਜੰਸੀ ਵਿਚ ਪੀ.ਟੀ.ਆਈ. ਦੇ ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ ਗਿਆ,''ਕੱਲ ਇਸਲਾਮਾਬਾਦ ਦੇ ਇਕ ਹੋਟਲ ਵਿਚ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਹੋਵੇਗੀ।'' ਚੌਧਰੀ ਨੇ ਕਿਹਾ,''ਇਸ ਬੈਠਕ ਵਿਚ ਇਮਰਾਨ ਖਾਨ ਦਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਹੋਣ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ।'' ਉਨ੍ਹਾਂ ਨੇ ਸਰਕਾਰ ਬਨਾਉਣ ਲਈ ਪਾਰਟੀ ਕੋਲ ਸਪੱਸ਼ਟ ਸਮਰਥਨ ਦਾ ਦਾਅਵਾ ਕਰਦਿਆਂ ਕਿਹਾ ਕਿ ਨੈਸ਼ਨਲ ਅਸੈਂਬਲੀ ਵਿਚ ਪੀ.ਟੀ.ਆਈ. ਕੋਲ 125 ਸੀਟਾਂ ਹਨ। ਜਿੱਥੇ ਬਾਕੀ ਸਾਥੀਆਂ ਦੀਆਂ ਅਤੇ ਰਾਂਖਵੀਆਂ ਸੀਟਾਂ ਮਿਲਾ ਕੇ ਪਾਰਟੀ ਕੋਲ 174 ਸੀਟਾਂ ਹੋ ਜਾਣਗੀਆਂ, ਉੱਥੇ ਬਲੋਚਿਸਤਾਨ ਨੈਸ਼ਨਲ ਪਾਰਟੀ-ਮੇਂਗਲ ਦੇ ਸਮਰਥਨ ਨਾਲ ਇਹ ਗਿਣਤੀ 177 ਹੋ ਜਾਵੇਗੀ।


Related News