ਪੀ.ਟੀ.ਆਈ. ਵੱਲੋਂ ਗਠਜੋੜ ਬਨਾਉਣ ਦੀਆਂ ਕੋਸ਼ਿਸ਼ਾਂ ਤੇਜ਼

Sunday, Jul 29, 2018 - 12:30 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ। ਹੁਣ ਪੀ.ਟੀ.ਆਈ ਨੇ ਸਰਕਾਰ ਬਨਾਉਣ ਲਈ ਲੋੜੀਂਦਾ ਅੰਕੜਾ 137 ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਜੇ ਆਜ਼ਾਦ ਅਤੇ ਆਵਾਮੀ ਮੁਸਲਿਮ ਲੀਗ ਸਮੇਤ ਘੱਟ ਤੋਂ ਘੱਟ 4 ਛੋਟੀਆਂ ਪਾਰਟੀਆਂ ਪੀ.ਟੀ.ਆਈ ਨਾਲ ਹੱਥ ਮਿਲਾਉਂਦੀਆਂ ਹਨ ਤਾਂ ਇਮਰਾਨ ਖਾਨ ਜਲਦੀ ਹੀ ਪਾਕਿਸਤਾਨ ਦੇ ਨਵੇਂ ਪੀ.ਐੱਮ. ਬਣ ਜਾਣਗੇ। 
ਸ਼ਨੀਵਾਰ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਮੁਤਾਬਕ ਪੀ.ਟੀ.ਆਈ. ਨੇ 116 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਸਰਕਾਰ ਬਨਾਉਣ ਲਈ ਉਸ ਨੂੰ 21 ਸੀਟਾਂ ਹੋਰ ਹੀਦੀਆਂ ਹਨ। ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੂੰ 64 ਅਤੇ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 43 ਸੀਟਾਂ ਮਿਲੀਆਂ ਹਨ। ਕਾਨੂੰਨ ਦੇ ਤਹਿਤ 5 ਸੀਟਾਂ ਤੋਂ ਚੋਣ ਲੜਨ ਵਾਲੇ ਇਮਰਾਨ ਖਾਨ ਨੂੰ 4 ਸੀਟਾਂ ਛੱਡਣੀਆਂ ਪੈਣਗੀਆਂ। ਤਕਸ਼ਸ਼ਿਲਾ ਦੇ ਗੁਲਾਮ ਖਾਨ ਨੇ ਦੋ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਵੀ ਇਕ ਸੀਟ ਛੱਡਣੀ ਪਵੇਗੀ। ਖੈਬਰ ਪਖਤੂਨਖਵਾ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟਕ ਨੇ ਵੀ ਦੋਵੇਂ ਕੌਮੀ ਅਸੈਂਬਲੀ ਅਤੇ ਸੂਬਾਈ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜੇ ਪੀ.ਟੀ.ਆਈ. ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਬਨਾਉਣਾ ਚਾਹੁੰਦੀ ਹੈ ਤਾਂ ਪਾਰਟੀ ਨੂੰ ਇਕ ਹੋਰ ਸੀਟ ਛੱਡਣੀ ਪਵੇਗੀ। ਇਸ ਤਰ੍ਹਾਂ ਪੀ.ਟੀ.ਆਈ. ਕੋਲ ਕੁੱਲ 110 ਸੀਟਾਂ ਬਚ ਜਾਣਗੀਆਂ।


Related News