ਹੁਣ ਚੀਨ ਨੂੰ ਖੁਸ਼ ਕਰਨ ਦੀ ਰਾਹ ''ਤੇ ਇਮਰਾਨ, ਦਿੱਤਾ ਇਹ ਆਦੇਸ਼

Tuesday, Aug 20, 2019 - 05:49 PM (IST)

ਹੁਣ ਚੀਨ ਨੂੰ ਖੁਸ਼ ਕਰਨ ਦੀ ਰਾਹ ''ਤੇ ਇਮਰਾਨ, ਦਿੱਤਾ ਇਹ ਆਦੇਸ਼

ਇਸਲਾਮਾਬਾਦ (ਬਿਊਰੋ)— ਕਸ਼ਮੀਰ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਹਾਰ ਦੇ ਬਾਅਦ ਹੁਣ ਪਾਕਿਸਤਾਨ ਚੀਨ ਨੂੰ ਖੁਸ਼ ਕਰਨ ਵਿਚ ਜੁੱਟ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (CPEC) ਦੇ ਪ੍ਰਾਜੈਕਟ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਇਮਰਾਨ ਨੇ ਅਰਬਾਂ ਡਾਲਰਾਂ ਵਾਲੇ ਸੀ.ਪੀ.ਈ.ਸੀ. ਪ੍ਰਾਜੈਕਟ ਦੇ ਊਰਜਾ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਸਬੰਧ ਵਿਚ ਇਕ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਅਕਸਰ ਦੇਰੀ ਹੁੰਦੀ ਰਹੀ ਹੈ। 

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਦੇ ਇਤਰਾਜ਼ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ 6 ਅਰਬ ਡਾਲਰ ਦੇ ਪ੍ਰੋਗਰਾਮ ਦੇ ਸੁਧਾਰ ਵਿੱਤੀ ਕੰਟਰੋਲ ਨਿਯਮ ਦੇ ਕਾਰਨ ਇਹ ਰਣਨੀਤਕ ਪਹਿਲ ਪਿਛਲੇ ਸਾਲ ਤੋਂ ਰੁਕੀ ਹੋਈ ਹੈ। ਸਰਕਾਰ ਦੀ ਤਰਜੀਹ ਵਿਚ ਤਬਦੀਲੀ ਕਾਰਨ ਲੱਗਭਗ 50 ਕਰਮਚਾਰੀਆਂ ਦੀਆਂ ਨੌਕਰੀਆਂ ਦਾਅ 'ਤੇ ਲੱਗੀਆਂ ਹੋਈਆਂ ਹਨ। ਇਹ ਕਰਮਚਾਰੀ ਵਰਤਮਾਨ ਵਿਚ ਸੀ.ਪੀ.ਈ.ਸੀ. ਸਹਾਇਤਾ ਸਕੱਤਰੇਤ ਪ੍ਰਾਜੈਕਟ ਅਤੇ ਸੀ.ਪੀ.ਈ.ਸੀ. ਸੈਂਟਰ ਆਫ ਐਕਸੀਲੈਂਸ ਦੇ ਤਹਿਤ ਕੰਮ ਕਰ ਰਹੇ ਹਨ। 

ਗੌਰਤਲਬ ਹੈ ਕਿ 60 ਅਰਬ ਡਾਲਰ ਵਾਲਾ ਸੀ.ਪੀ.ਈ.ਸੀ. ਬੀਜਿੰਗ ਦੀ ਬੈਲਟ ਐਂਡ ਰੋਡ ਪਹਿਲ ਦਾ ਇਕ ਮਹੱਤਵਪੂਰਣ ਪ੍ਰਾਜੈਕਟ ਹੈ। ਇਸ ਦਾ ਉਦੇਸ਼ ਹਾਈਵੇਅ, ਰੇਲ ਲਾਈਨਾਂ ਅਤੇ ਸਮੁੰਦਰੀ ਲੇਨ ਦੇ ਵਿਸ਼ਾਲ ਨੈੱਟਵਰਕ ਦੇ ਮਾਧਿਅਮ ਨਾਲ ਏਸ਼ੀਆ, ਅਫਰੀਕਾ ਅਤੇ ਯੂਰਪ ਨੂੰ ਜੋੜਨਾ ਹੈ।


author

Vandana

Content Editor

Related News