ਪਾਕਿਸਤਾਨ ਨੇ ਲਾਂਚ ਕੀਤੀ ਹੋਮਮੇਡ ਕੋਰੋਨਾ ਵੈਕਸੀਨ ''PakVac'' (ਵੀਡੀਓ)
Wednesday, Jun 02, 2021 - 12:41 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਕੋਰੋਨਾ ਸੰਕਟ ਦੌਰਾਨ ਆਪਣੀ ਇਕ ਹੋਮਮੇਡ ਵੈਕਸੀਨ ਲਾਂਚ ਕੀਤੀ ਹੈ। ਪਾਕਿਸਤਾਨ ਨੇ ਇਸ ਵੈਕਸੀਨ ਦਾ ਨਾਮ PakVac ਕੋਵਿਡ-19 ਵੈਕਸੀਨ ਰੱਖਿਆ ਹੈ ਭਾਵੇਂਕਿ ਇਹ ਵੈਕਸੀਨ ਕਿੰਨੀ ਪ੍ਰਭਾਵੀ ਹੈ, ਮਰੀਜ਼ 'ਤੇ ਇਹ ਕਿੰਨੇ ਫੀਸਦੀ ਅਸਰਦਾਰ ਹੋਵੇਗੀ ਅਤੇ ਉਸ ਦੇ ਟ੍ਰਾਇਲ ਨਤੀਜੇ ਕੀ ਆਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਪਾਕਿਸਤਾਨੀ ਪੀ.ਐੱਮ. ਦੇ ਸਿਹਤ 'ਤੇ ਵਿਸ਼ੇਸ਼ ਸਹਾਇਕ ਡਾਕਟਰ ਫੈਸਲ ਸੁਲਤਾਨ ਅਤੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਪ੍ਰਮੁੱਖ ਅਸਦ ਉਮਰ ਨੇ ਦੇਸ਼ ਵਿਚ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਦੇਸ਼ ਜਲਦੀ ਹੀ ਕੋਰੋਨਾ ਦੀ ਇਕ ਮਹੱਤਵਪੂਰਨ ਦਵਾਈ ਦਾ ਉਤਪਾਦਨ ਸ਼ੁਰੂ ਕਰਨ ਵਿਚ ਸਮਰੱਥ ਹੋਵੇਗਾ। ਡਾਕਟਰ ਫੈਸਲ ਸੁਲਤਾਨ ਨੇ ਮੰਗਲਵਾਰ ਨੂੰ ਵੈਕਸੀਨ ਲਾਂਚ ਸਮਾਰੋਹ ਵਿਚ ਬੋਲਦਿਆਂ ਕਿਹਾ ਕਿ ਹਰੇਕ ਮੁਸ਼ਕਲ ਵਿਚ ਇਕ ਮੌਕਾ ਹੈ। ਇਸ ਮਹਾਮਾਰੀ ਦੌਰਾਨ ਚੀਨ ਪਾਕਿਸਤਾਨ ਦੇ ਦੋਸਤ ਦੇ ਰੂਪ ਵਿਚ ਸਾਹਮਣੇ ਆਇਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਵਧਾਈ ਗਈ ਤਾਲਾਬੰਦੀ ਮਿਆਦ
ਡਾਕਟਰ ਸੁਲਤਾਨ ਨੇ ਕਿਹਾ ਕਿ ਚੀਨ ਪਹਿਲਾਂ ਤੋਂ ਹੀ ਸਾਡਾ ਦੋਸਤ ਹੈ ਜਦੋਂ ਕੋਰੋਨਾ ਵਾਇਰਸ ਪਾਕਿਸਤਾਨ ਵਿਚ ਵਧਿਆ ਉਦੋਂ ਵੀ ਉਹ ਸਾਡੇ ਨਾਲ ਹੈ। ਉਹਨਾਂ ਨੇ ਵੈਕਸੀਨ ਵਿਕਸਿਤ ਕਰਨ ਲਈ ਰਾਸ਼ਟਰੀ ਸਿਹਤ ਸੰਸਥਾ (ਐੱਨ.ਆਈ.ਐੱਚ.) ਦੀ ਵੀ ਪ੍ਰਸ਼ੰਸਾ ਕੀਤੀ। ਸੁਲਤਾਨ ਨੇ ਇਸ ਉਪਲਬਧੀ ਲਈ ਰਾਸ਼ਟਰੀ ਸਿਹਤ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਕਦਮ ਨਾਲ ਦੇਸ਼ ਵਿਚ ਵੈਕਸੀਨ ਦੀ ਸਪਲਾਈ ਵਿਚ ਤੇਜ਼ੀ ਆਵੇਗੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਤਿਆਰ ਵੈਕਸੀਨ PakVaccine ਸਖ਼ਤ ਟ੍ਰਾਇਲ, ਗੁਣਵੱਤਾ, ਜਾਂਚ ਅਤੇ ਮਨੁੱਖੀ ਪਰੀਖਣ ਵਿਚੋਂ ਲੰਘੀ ਹੈ।
ਉੱਥੇ ਅਸਦ ਉਮਰ ਨੇ ਪਾਕਿਸਤਾਨ ਵਿਚ ਕੋਰੋਨਾ ਦੀ ਸਥਿਤੀ ਦੇ ਬਾਰੇ ਵਿਚ ਦੱਸਦਿਆਂ ਕਿਹਾ ਕਿ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਪਹਿਲੀ ਲਹਿਰ ਦੀ ਤੁਲਨਾ ਵਿਚ ਤੀਜੀ ਲਹਿਰ ਵਿਚ ਵੱਧ ਸੀ। ਉਹਨਾਂ ਨੇ ਕਿਹਾ ਕਿ ਆਕਸੀਜਨ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ ਪਹਿਲੀ ਲਹਿਰ ਦੀ ਤੁਲਨਾ ਵਿਚ 60 ਫੀਸਦੀ ਵੱਧ ਸੀ।ਉੱਧਰ ਚੀਨੀ ਰਾਜਦੂਤ ਨੋਂਗ ਰੋਂਗ ਨੇ ਕਿਹਾ ਕਿ ਵੈਕਸੀਨ ਦਾ ਉਤਪਾਦਨ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਇਕ ਉਦਾਹਰਨ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਪਹਿਲਾ ਦੇਸ ਹੈ ਜਿਸ ਨੇ ਚੀਨੀ ਵੈਕਸੀਨ ਨੂੰ ਤੋਹਫੇ ਵਜੋਂ ਸਵੀਕਾਰ ਕੀਤਾ ਹੈ।
ਨੋਟ- ਪਾਕਿਸਤਾਨ ਨੇ ਲਾਂਚ ਕੀਤੀ ਹੋਮਮੇਡ ਕੋਰੋਨਾ ਵੈਕਸੀਨ 'PakVac', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।