ਪਾਕਿ : ਸਰਕਾਰੀ ਨੌਕਰੀਆਂ ''ਚ ਘੱਟ ਗਿਣਤੀ ਹਿੰਦੂ ਔਰਤਾਂ ਦੀ ਨਿਯੁਕਤੀ

09/06/2019 4:57:56 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਸਰਕਾਰੀ ਅਹੁਦਿਆਂ 'ਤੇ ਨਿਯੁਕਤੀ ਦੇ ਮਾਮਲੇ ਵਿਚ ਹਿੰਦੂ ਘੱਟ ਗਿਣਤੀ ਭਾਈਚਾਰਾ, ਖਾਸ ਤੌਰ 'ਤੇ ਔਰਤਾਂ ਲੰਬੇ ਸਮੇਂ ਤੋਂ ਹਾਸ਼ੀਏ ਤੋਂ ਸਨ ਪਰ ਹੁਣ ਅਜਿਹਾ ਨਹੀਂ ਹੈ। ਪੁਸ਼ਪਾ ਕੁਮਾਰੀ ਇਸ ਗੱਲ ਦਾ ਤਾਜ਼ਾ ਉਦਾਹਰਣ ਹੈ ਕਿ ਹਿੰਦੂ ਔਰਤਾਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ। ਅਨੁਸੂਚਿਤ ਜਾਤੀ ਦੇ ਕੋਹਲੀ ਭਾਈਚਾਰੇ ਦੀ 29 ਸਾਲਾ ਪੁਸ਼ਪਾ ਕੁਮਾਰੀ ਨੇ ਸਿੰਧ ਸੂਬੇ ਵਿਚ ਸੂਬਾਈ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਅਤੇ ਪਹਿਲੀ ਹਿੰਦੂ ਮਹਿਲਾ ਸਹਾਇਕ ਸਬ ਇੰਸਪੈਕਟਰ ਬਣ ਗਈ।

ਇਸ ਤੋਂ ਪਹਿਲਾਂ ਜਨਵਰੀ ਵਿਚ ਸੁਮਨ ਪਵਨ ਬੋਦਾਨੀ ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਸਿਵਲ ਜੱਜ ਬਣੀ ਸੀ। ਬੋਦਾਨੀ ਸਿੰਧ ਦੇ ਸ਼ਹਿਦਾਦਕੋਟ ਇਲਾਕੇ ਦੀ ਹੈ ਅਤੇ ਸਿਵਲ ਜੱਜ, ਨਿਆਂਇਕ ਮਜਿਸਟ੍ਰੇਟ ਦੀ ਨਿਯੁਕਤੀ ਦੀ ਮੈਰਿਟ ਸੂਚੀ ਵਿਚ ਉਸ ਦਾ 54ਵਾਂ ਸਥਾਨ ਸੀ। ਪਿਛਲੇ ਸਾਲ ਕੋਹਲੀ ਭਾਈਚਾਰੇ ਦੀ ਇਕ ਹੋਰ ਮਹਿਲਾ ਕ੍ਰਿਸ਼ਨਾ ਕੁਮਾਰੀ ਪਾਕਿਸਤਾਨ ਦੀ ਪਹਿਲੀ ਸੈਨੇਟਰ ਬਣੀ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੁਸ਼ਪਾ ਨੂੰ ਸਿੰਧ ਪੁਲਸ ਵਿਚ ਸ਼ਾਮਲ ਕੀਤਾ ਗਿਆ ਹੈ। ਭਾਵੇਂਕਿ ਪੁਲਸ ਵਿਚ ਭਰਤੀ ਹੋਣਾ ਉਸ ਦਾ ਸੁਪਨਾ ਨਹੀਂ ਸੀ।


Vandana

Content Editor

Related News