ਪਾਕਿ ''ਚ ਪ੍ਰਾਚੀਨ ਹਿੰਦੂ ਮੰਦਰ ''ਚ ਭੰਨ-ਤੋੜ, ਭਗਵਾਨ ਗਣੇਸ਼ ਦੀ ਮੂਰਤੀ ਕੀਤੀ ਖੰਡਿਤ (ਵੀਡੀਓ)

Tuesday, Nov 03, 2020 - 06:00 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਵਿਚ ਕੱਟੜਪੰਥੀਆਂ ਦੀ ਭੀੜ ਨੇ ਇਕ ਬੱਚੇ 'ਤੇ ਪੈਗੰਬਰ ਦੀ ਈਸ਼ਨਿੰਦਾ ਦਾ ਦੋਸ਼ ਲਗਾਇਆ ਅਤੇ ਇਕ ਪ੍ਰਾਚੀਨ ਮੰਦਰ ਵਿਚ ਜੰਮ ਕੇ ਭੰਨ-ਤੋੜ ਕੀਤੀ। ਲਿਆਰੀ ਇਲਾਕੇ ਵਿਚ ਵਾਪਰੀ ਇਸ ਘਟਨਾ ਵਿਚ ਕੱਟੜਪੰਥੀਆਂ ਦੀ ਭੀੜ ਨੇ ਪਹਿਲਾਂ ਹਿੰਦੂਆਂ 'ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ ਅਤੇ ਫਿਰ ਕੁਝ ਲੋਕਾਂ ਨੇ ਪ੍ਰਾਚੀਨ ਮੰਦਰ ਵਿਚ ਭੰਨ-ਤੋੜ ਕੀਤੀ। ਇਸ ਦੌਰਾਨ ਮੰਦਰ ਵਿਚ ਰੱਖੀਆਂ ਭਗਵਾਨ ਗਣੇਸ਼ ਅਤੇ ਸ਼ਿਵਜੀ ਦੀਆਂ ਮੂਰਤੀਆਂ ਨੂੰ ਵੀ ਤੋੜ ਦਿੱਤਾ ਗਿਆ।

 

ਕੱਟੜਪੰਥੀਆਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਹਿੰਦੂ ਬੱਚੇ 'ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ ਸੀ। ਸਥਾਨਕ ਹਿੰਦੂ ਭਾਈਚਾਰੇ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੰਦਰ ਕਰਾਚੀ ਦੇ ਭੀਮਪੁਰਾ ਇਲਾਕੇ ਦੇ ਲੀ ਮਾਰਕੀਟ ਵਿਚ ਸਥਿਤ ਹੈ। ਇੰਨਾ ਹੀ ਨਹੀਂ ਮੰਦਰ ਦੇ ਅੰਦਰ ਲੱਗੀਆਂ ਭਗਵਾਨ ਦੀਆਂ ਤਸਵੀਰਾਂ ਨੂੰ ਵੀ ਫਾੜ ਦਿੱਤਾ ਗਿਆ। ਪਿਛਲੇ 20 ਦਿਨਾਂ ਵਿਚ ਹਿੰਦੂ ਮੰਦਰ ਵਿਚ ਭੰਨ-ਤੋੜ ਦੀ ਇਹ ਤੀਜੀ ਘਟਨਾ ਹੈ।
ਕਾਰਵਾਈ ਦੀ ਮੰਗ

ਮੰਦਰ ਦੇ ਨੇੜੇ ਰਹਿਣ ਵਾਲੇ ਹਿੰਦੂ ਭਾਈਚਾਰੇ ਨੇ ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਦਿਆਂ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਭਾਈਚਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਸਵੀਕਾਰਯੋਗ ਹਨ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਦੂਜੇ ਹੋਰ ਮਾਮਲਿਆਂ ਦੀ ਤਰ੍ਹਾਂ ਇਸ ਮਾਮਲੇ ਦੀ ਵੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


Vandana

Content Editor

Related News