ਪਾਕਿ : ਹਿੰਦੂ ਮੰਦਰ ਦੀ ਮੁੜ ਉਸਾਰੀ ਲਈ ਦਿੱਤੇ ਗਏ 3.48 ਕਰੋੜ ਰੁਪਏ
Friday, Apr 09, 2021 - 05:53 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਚ ਕੁਝ ਸਥਾਨਕ ਮੌਲਾਨਾ ਅਤੇ ਕੱਟੜਪੰਥੀ ਇਸਲਾਮੀ ਪਾਰਟੀ ਉਲੇਮਾ-ਏ-ਇਸਲਮ ਦੇ ਮੈਂਬਰਾਂ ਦੀ ਅਗਵਾਈ ਵਿਚ ਭੀੜ ਵੱਲੋਂ ਤੋੜੇ ਗਏ ਹਿੰਦੂ ਮੰਦਰ ਦੀ ਮੁੜ ਉਸਾਰੀ ਲਈ 3.48 ਕਰੋੜ ਰੁਪਏ ਜਾਰੀ ਕੀਤੇ ਹਨ। ਸੂਬਾਈ ਸਰਕਾਰ ਸ਼੍ਰੀ ਪਰਮਹੰਸ ਜੀ ਮਹਾਰਾਜ ਦੀ ਸਮਾਧੀ ਦੀ ਮੁੜ ਉਸਾਰੀ ਲਈ ਔਕਾਫ ਵਿਭਾਗ ਨੂੰ 3,48,29,000 ਰੁਪਏ ਦੇਵੇਗੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : NDP ਦੇ ਸੰਮੇਲਨ 'ਚ ਹੋਵੇਗੀ ਖੇਤੀ ਕਾਨੂੰਨਾਂ ਤੇ ਕਸ਼ਮੀਰ ਮੁੱਦੇ 'ਤੇ ਚਰਚਾ
ਖੈਬਰ ਪਖਤੂਨਖਵਾ ਦੇ ਕਾਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਪਿਛਲੇ ਸਾਲ 30 ਦਸੰਬਰ ਨੂੰ ਸ਼੍ਰੀ ਪਰਮਹੰਸ ਜੀ ਮਹਾਰਾਜ ਦੀ ਸਮਾਧੀ ਤੋੜ ਦਿੱਤੀ ਗਈ ਸੀ।ਇਕ ਸਦੀ ਤੋਂ ਵੱਧ ਪੁਰਾਣੇ ਮੰਦਰ ਅਤੇ ਨੇੜੇ ਸਥਿਤ ਸਮਾਧੀ 'ਤੇ ਹਮਲੇ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਸਖ਼ਤ ਆਲੋਚਨਾ ਕੀਤੀ ਸੀ। ਜਿਸ ਦੇ ਬਾਅਦ ਸੁਪਰੀਮ ਕੋਰਟ ਦੇ ਇਸ ਲਈ ਫਿਰ ਤੋਂ ਨਿਰਮਾਣ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਸੂਬਾਈ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੰਦਰ ਦਾ ਨਿਰਮਾਣ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਖੈਬਰ ਪਖਤੂਨਖਵਾ ਵਿਚ ਹਿੰਦੂ ਭਾਈਚਾਰੇ ਨੇ ਪਿਛਲੇ ਮਹੀਨੇ ਮੰਦਰ ਤੋੜਨ ਵਾਲੀ ਭੀੜ ਨੂੰ ਮੁਆਫ਼ ਕਰਨ ਦਾ ਫ਼ੈਸਲਾ ਲਿਆ ਸੀ।
ਨੋਟ- ਹਿੰਦੂ ਮੰਦਰ ਦੀ ਮੁੜ ਉਸਾਰੀ ਲਈ ਦਿੱਤੇ ਗਏ 3.48 ਕਰੋੜ ਰੁਪਏ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।