ਪਾਕਿਸਤਾਨ : ਹੁਣ ਸਿੰਧ ਸੂਬੇ ''ਚ ਹਿੰਦੂ ਜੋੜੇ ਨੂੰ ਕਬੂਲ ਕਰਵਾਇਆ ਇਸਲਾਮ

05/16/2020 2:05:08 AM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਬੇ ਦੇ ਨਵਾਬਸ਼ਾਹ ਸ਼ਹਿਰ ਦੀ ਇਕ ਮਸਜਿਦ ਵਿਚ ਹਿੰਦੂ ਜੋੜੇ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ। ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਵਿਚ ਇਹ ਜਾਣਕਾਰੀ ਸਾਹਮਣੇ ਆਈ। ਇਸ ਦੌਰਾਨ ਮਸਜਿਦ ਦੇ ਇਮਾਮ ਹਾਮਿਦ ਕਾਦਰੀ ਨੇ ਦੋਹਾਂ ਦਾ ਧਰਮ ਪਰਿਵਰਤਨ ਕਰਵਾਇਆ। ਪਾਕਿਸਤਾਨ ਵਿਚ ਮੁਸਲਿਮ ਧਾਰਮਿਕ ਸੰਗਠਨ ਜਮਾਤ ਅਹਲੇ ਸੁੰਨਤ ਦੇ ਨੇਤਾ ਵੀ ਮੌਜੂਦ ਸਨ।

ਜਮਾਤ ਅਹਲੇ ਸੁੰਨਤ ਬਰੇਲਵੀ ਮੂਵਮੈਂਟ ਨਾਲ ਜੁੜੀ ਹੈ। ਧਰਮ ਪਰਿਵਰਤਨ ਤੋਂ ਬਾਅਦ ਜੋੜੇ ਨੂੰ ਕੁਝ ਰੁਪਏ ਵੀ ਦਿੱਤੇ ਗਏ।
ਪਾਕਿਸਤਾਨ ਵਿਚ ਹਮੇਸ਼ਾ ਜਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲੀਆ ਸਮੇਂ ਵਿਚ ਇਹ ਜ਼ਿਆਦਾ ਵੱਧ ਗਏ ਹਨ। ਅਮਰੀਕਾ ਵਿਚ ਸਿੰਧੀ ਫਾਊਂਡੇਸ਼ਨ ਮੁਤਾਬਕ ਸਿੰਧ ਸੂਬੇ ਵਿਚ ਹਰ ਸਾਲ ਤਕਰੀਬਨ 1000 ਹਿੰਦੂ ਕੁੜੀਆਂ (ਉਮਰ 12 ਤੋਂ 28 ਸਾਲ ਦਰਮਿਆਨ) ਨੂੰ ਅਗਵਾ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਮੁਸਲਮਾਨਾਂ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ।

ਹਿੰਦੂ, ਸਿੱਖ, ਈਸਾਈ ਅਤੇ ਅਹਿਮਦਿਆਵਾਂ 'ਤੇ ਹੁੰਦੇ ਹਨ ਅਤਿਆਚਾਰ
ਪਾਕਿਸਤਾਨ ਨੇ ਕਈ ਮੌਕਿਆਂ 'ਤੇ ਘੱਟ ਗਿਣਤੀ ਭਾਈਚਾਰਿਆਂ ਦੀ ਰੱਖਿਆ ਦਾ ਭਰੋਸਾ ਦਿਵਾਇਆ ਹੈ ਪਰ ਘੱਟ ਗਿਣਤੀਆਂ ਦੇ ਨਾਲ ਭੇਦਭਾਵ ਹੁੰਦਾ ਰਿਹਾ ਹੈ। ਉਨ੍ਹਾਂ ਦੇ ਨਾਲ ਹਿੰਸਾ, ਕਤਲ, ਅਗਵਾ, ਰੇਪ, ਜਬਰਦਸਤੀ ਧਰਮ ਪਰਿਵਰਤਨ ਵਰਗੀਆਂ ਘਟਨਾਵਾਂ ਹੁੰਦੀਆਂ ਹਨ। ਹਿੰਦੂ, ਈਸਾਈ, ਸਿੱਖ ਅਹਿਮਦੀਆ ਅਤੇ ਸ਼ਿਆਵਾਂ ਨੂੰ ਬਹੁਤ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ।


Sunny Mehra

Content Editor

Related News