ਪਾਕਿਸਤਾਨ : ਗੁੱਡ ਮਾਰਨਿੰਗ ਦੀ ਥਾਂ ਮੁਸਲਿਮ ਅਧਿਆਪਕਾ ਨੂੰ ਸਲਾਮ ਦੇ ਜਵਾਬ ’ਚ ਹਿੰਦੂ ਬੱਚੇ ਕਹਿੰਦੇ ਹਨ ‘ਜੈ ਸ਼੍ਰੀ ਰਾਮ’

Saturday, Jun 26, 2021 - 06:47 PM (IST)

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਜਦ ਕੋਈ ਕਹੇ ਕਿ ਪਾਕਿਸਤਾਨ ’ਚ ਜੈ ਸ਼੍ਰੀ ਰਾਮ ਦਾ ਨਾਂ ਲੈ ਕੇ ਬੱਚੇ ਆਪਣੇ ਸਕੂਲ ’ਚ ਦਾਖ਼ਲ ਹੁੰਦੇ ਹਨ ਤਾਂ ਕਿਸੇ ਦੇ ਮੰਨਣ ’ਚ ਇਹ ਗੱਲ ਨਹੀਂ ਆਵੇਗੀ ਪਰ ਇਹ ਸੱਚਾਈ ਹੈ ਅਤੇ ਅਜਿਹਾ ਕੁਝ ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਮੰਦਿਰ ’ਚ ਬਣੇ ਸਕੂਲ ’ਚ ਹਿੰਦੂ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਬੀੜਾ ਚੁੱਕਣ ਵਾਲੀ ਮੁਸਲਿਮ ਅਧਿਆਪਕਾ ਅਨਮ ਆਗਾ ਦੇ ਵਿਦਿਆਰਥੀ ‘ਜੈ ਸ਼੍ਰੀ ਰਾਮ’ ਨਾਲ ਹਰ ਰੋਜ਼ ਆਪਣੀ ਅਧਿਆਪਕਾ ਦਾ ਸਵਾਗਤ ਕਰਦੇ ਹਨ। ਸ਼ਹਿਰ ਦੇ ਬਸਤੀ ਗੁਰੂ ਖੇਤਰ ’ਚ ਅਨਮ ਇਕ ਮੰਦਿਰ ਦੇ ਅੰਦਰ ਸਕੂਲ ਚਲਾਉਂਦੀ ਹੈ ਅਤੇ ਇਹ ਸਕੂਲ ਇਕ ਹਿੰਦੂ ਬਸਤੀ ’ਚ ਬਣਿਆ ਹੈ।

ਇਹ ਵੀ ਪੜ੍ਹੋ : ਚੀਨ ਦੇ ਤਸ਼ੱਦਦ ਦੀ ਦਾਸਤਾਨ, ਉਈਗਰ ਮੁਸਲਮਾਨਾਂ ਨੂੰ ਦੇ ਰਿਹਾ 25 ਸਾਲ ਤੱਕ ਦੀ ਸਖਤ ਸਜ਼ਾ

ਇਸ ਬਸਤੀ ’ਚ 80 ਤੋਂ 90 ਹਿੰਦੂ ਪਰਿਵਾਰ ਰਹਿੰਦੇ ਹਨ। ਜ਼ਮੀਨ ਖੋਹਣ ਵਾਲਿਆਂ ਦੀਆਂ ਨਜ਼ਰਾਂ ਇਸ ਸਥਾਨ ’ਤੇ ਲੱਗੀਆਂ ਰਹਿੰਦੀਆਂ ਹਨ। ਅਨਮ ਨੇ ਬੇਹੱਦ ਮੁਸ਼ਕਲ ਹਾਲਤਾਂ ’ਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਬੀੜਾ ਉਠਾਇਆ ਹੈ। ਸਕੂਲ ਆਉਣ ’ਤੇ ਬੱਚੇ ਅਨਮ ਨੂੰ ਵੇਖਦੇ ਹੀ ਮੁਸਕਰਾ ਕੇ ਸਲਾਮ ਦੇ ਬਦਲੇ ’ਚ ਜੈ ਸ਼੍ਰੀ ਰਾਮ ਕਹਿੰਦੇ ਹਨ । ਅਨਮ ਨੇ ਕਿਹਾ, ਜਦ ਅਸੀਂ ਮੰਦਿਰ ਦੇ ਅੰਦਰ ਆਪਣੇ ਸਕੂਲ ਬਾਰੇ ਲੋਕਾਂ ਨੂੰ ਦੱਸਦੇ ਹਾਂ ਤਾਂ ਉਹ ਹੈਰਾਨ ਹੋ ਜਾਂਦੇ ਹਨ ਪਰ ਸਾਡੇ ਕੋਲ ਸਕੂਲ ਚਲਾਉਣ ਲਈ ਹੋਰ ਕੋਈ ਸਥਾਨ ਨਹੀਂ ਹੈ।

ਇਹ ਵੀ ਪੜ੍ਹੋ : ਜਾਰਜ ਫਲਾਇਡ ਹੱਤਿਆ ਮਾਮਲਾ, ਪੁਲਸ ਅਧਿਕਾਰੀ ਚੌਵਿਨ ਨੂੰ ਮਿਲੀ ਇੰਨੇ ਸਾਲ ਜੇਲ੍ਹ ਦੀ ਸਜ਼ਾ

ਅਨਮ ਦੇ ਅਨੁਸਾਰ ਕੁਝ ਕੱਟੜਪੰਥੀਆਂ ਨੂੰ ਮੇਰਾ ਹਿੰਦੂ ਬੱਚਿਆਂ ਨੂੰ ਪੜ੍ਹਾਉਣਾ ਠੀਕ ਨਹੀਂ ਲੱਗ ਰਿਹਾ ਅਤੇ ਉਹ ਮੈਨੂੰ ਇਸ ਕੰਮ ਤੋਂ ਹਟਣ ਦੀਆਂ ਧਮਕੀਆਂ ਵੀ ਦਿੰਦੇ ਹਨ ਪਰ ਮੇਰੇ ’ਤੇ ਕੱਟੜਪੰਥੀਆਂ ਦਾ ਕੋਈ ਅਸਰ ਨਹੀਂ ਹੈ। ਅਨਮ ਕਹਿੰਦੀ ਹੈ ਮੈਂ ਕਦੀ ਧਰਮ ’ਤੇ ਗੱਲ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਦਾ ਧਿਆਨ ਰੱਖਦੀ ਹਾਂ। ਮੈਂ ਵੱਖ-ਵੱਖ ਵਿਸ਼ਿਆਂ ’ਤੇ ਉਨ੍ਹਾਂ ਦਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਧਰਮ ਇਸ ਵਿਚ ਕਿਤੇ ਨਹੀਂ ਆਉਂਦਾ। ਬੱਚਿਆਂ ਨੂੰ ਸਿੱਖਿਅਤ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਤੇ ਪਾਕਿਸਤਾਨ ਦੇ ਇਹ ਬੱਚੇ ਆਪਣੇ ਇਸ ਅਧਿਕਾਰ ਤੋਂ ਵਾਂਝੇ ਕਿਉਂ ਰਹਿਣ। ਅਨਮ ਦੇ ਅਨੁਸਾਰ ਇਸ ਕੰਮ ’ਚ ਜਦ ਉਸ ਦੀ ਜਾਨ ਵੀ ਚਲੀ ਜਾਵੇਗੀ ਤਾਂ ਉਸ ਨੂੰ ਗਮ ਨਹੀਂ ਹੋਵੇਗਾ।
 


Manoj

Content Editor

Related News