ਪਾਕਿ ''ਚ ਭਾਰੀ ਮੀਂਹ, ਹੁਣ ਤੱਕ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

07/26/2019 4:17:36 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਇਨੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਹੁਣ ਤੱਕ 7 ਲੋਕਾਂ ਦੇ ਮਰਨ ਦੀ ਖਬਰ ਹੈ। ਬਚਾਅ ਅਧਿਕਾਰੀਆਂ ਮੁਤਾਬਕ ਰਾਵਲਪਿੰਡੀ ਵਿਚ ਆਪਣੇ ਘਰ ਦੇ ਬੇਸਮੈਂਟ ਵਿਚ ਪਾਣੀ ਭਰ ਜਾਣ ਕਾਰਨ ਇਕ ਮਹਿਲਾ ਸਮੇਤ ਉਸ ਦੇ ਇਕ ਸਾਲ ਦੇ ਮੁੰਡੇ ਦੀ ਮੌਤ ਹੋ ਗਈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਹੋਰ ਨੌਜਵਾਨ ਮੁੰਡਾ ਤੈਰਦੇ ਹੋਏ ਡੁੱਬ ਗਿਆ। 

ਦੋ ਵੱਖ-ਵੱਖ ਥਾਵਾਂ, ਲਾਹੌਰ ਵਿਚ ਇਕ ਜੋੜੇ ਦੀ ਮੌਤ ਹੋ ਗਈ ਜਦਕਿ 3 ਹੋਰ ਲੋਕ ਇਕ ਘਰ ਡਿੱਗਣ ਕਾਰਨ ਜ਼ਖਮੀ ਹੋ ਗਏ। ਵੀਰਵਾਰ ਰਾਤ ਦੇਰ ਤੱਕ ਮੀਂਹ ਪੈਣ ਨਾਲ ਰਾਵਲਪਿੰਡੀ ਵਿਚ ਨੁਲਾ ਲਾਈ ਵਿਚ ਪਾਣੀ ਦਾ ਪੱਧਰ ਵੱਧ ਗਿਆ। ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਨੁਲਾ ਲਾਈ ਦਾ ਦੌਰਾ ਕੀਤਾ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ਨੂੰ ਐਲਰਟ ਰਹਿਣ ਦੇ ਨਿਰਦੇਸ਼ ਦਿੱਤੇ। 

ਭਾਰੀ ਮੀਂਹ ਅਤੇ ਜ਼ਮੀਨ ਖਿਸਖਣ ਕਾਰਨ ਖੈਬਰ ਪਖਤੂਨਖਵਾ ਸੂਬੇ ਦੇ ਮਾਨਸੇਹਰਾ ਜ਼ਿਲੇ ਦੇ ਇਕ ਸ਼ਹਿਰ ਨਾਰਨ ਵਿਚ ਹਜ਼ਾਰਾਂ ਸੈਲਾਨੀ ਫਸੇ ਹੋਏ ਹਨ। ਜ਼ਮੀਨ ਖਿਸਕਣ ਕਾਰਨ ਵੀਰਵਾਰ ਨੂੰ ਮਾਨਸੇਹਰਾ ਵਿਚ ਜਲਖੰਡ-ਨਾਰਨ ਮਾਰਗ ਬੰਦ ਹੋ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ ਇਕ ਕਾਰ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਦਬੀ ਗਈ, ਜਿਸ ਕਾਰਨ ਕਾਰ ਵਿਚ ਮੌਜੂਦ ਜੋੜੇ ਦੀ ਮੌਤ ਹੋ ਗਈ। ਖੈਬਰ ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਸ਼ੌਕਤ ਯੂਸਫਜ਼ਈ ਨੇ ਕਿਹਾ ਕਿ ਸੈਲਾਨੀਆਂ ਨੂੰ ਭੋਜਨ ਉਪਲਬਧ ਕਰਾਉਣ ਅਤੇ ਬੀਮਾਰ ਲੋਕਾਂ ਨੂੰ ਹਸਪਤਾਲ ਵਿਚ ਟਰਾਂਸਫਰ ਕਰਨ ਲਈ ਸਰਕਾਰੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾਵੇਗੀ।


Vandana

Content Editor

Related News