FIA ਵੱਲੋਂ ਹਮਜ਼ਾ ਸ਼ਹਿਬਾਜ਼ ਨੂੰ ਦੇਸ਼ ਤੋਂ ਬਾਹਰ ਜਾਣ ਤੋ ਰੋਕਿਆ ਗਿਆ

12/11/2018 3:43:53 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਹਿਬਾਜ਼ ਨੂੰ ਮੰਗਲਵਾਰ ਨੂੰ ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਵੱਲੋਂ ਦੋਹਾ ਦੀ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਨੈਸ਼ਨਲ ਅਸੈਂਬਲੀ ਦੇ ਸਾਬਕਾ ਮੈਂਬਰ ਨੂੰ ਲਾਹੌਰ ਦੇ ਅਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਤਰ ਏਅਰਲਾਈਨਜ਼ ਦੀ ਉਡਾਣ 620 ਤੋਂ ਲੰਡਨ ਦੀ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀ.ਐੱਮ.ਐੱਲ.-ਐੱਨ. ਨੇਤਾ ਦਾ ਨਾਮ ਨਿਕਾਸੀ ਕੰਟਰੋਲ ਸੂਚੀ ਵਿਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੁੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਖੁਲਾਸਾ ਕੀਤਾ,''ਜਦੋਂ ਮੈਂ ਇਮੀਗ੍ਰੇਸ਼ਨ ਕਾਊਂਟਰ 'ਤੇ ਪਹੁੰਚਿਆ ਤਾਂ ਮੈਨੂੰ ਦੱਸਿਆ ਗਿਆ ਕਿ ਮੇਰਾ ਨਾਮ ਬਲੈਕ ਲਿਸਟ ਵਿਚ ਸੀ। ਮੈਂ ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਵੱਲੋਂ ਜਾਰੀ ਜਾਂਚ ਵਿਚ ਨਹੀਂ ਜਾਣਾ ਚਾਹੁੰਦਾ ਸੀ।'' ਅੱਗੇ ਇਹ ਵੀ ਦੱਸਿਆ ਗਿਆ ਕਿ ਹਮਜ਼ਾ ਆਪਣੇ ਭਰਾ ਸਲਮਾਨ ਨੂੰ ਮਿਲਣ ਲਈ ਲੰਡਨ ਜਾ ਰਿਹਾ ਸੀ, ਜੋ ਪਹਿਲਾਂ ਹੀ ਦੇਸ਼ ਵਿਚੋਂ ਬਾਹਰ ਜਾ ਚੁੱਕਾ ਹੈ।


Vandana

Content Editor

Related News