ਪਾਕਿਸਤਾਨ ਦੇ ਗਵਾਦਰ ’ਚ ਭਾਰੀ ਵਿਰੋਧ ਪ੍ਰਦਰਸ਼ਨ ਦਾ ਕਾਰਨ ਬਣਿਆ ਚੀਨੀ ਮੈਗਾ-ਪ੍ਰਾਜੈਕਟ CPEC

Tuesday, Dec 28, 2021 - 05:46 PM (IST)

ਲੰਦਨ: ਪਾਕਿਸਤਾਨ ਦੇ ਗਵਾਦਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਚੀਨੀ ਮੈਗਾ-ਪ੍ਰਾਜੈਕਟ CPEC ਹੈ। ਇਨ੍ਹਾਂ ਪ੍ਰਦਰਸ਼ਨਾਂ ’ਚੋਂ ਇਸਲਾਮਾਬਾਦ ਅਤੇ ਬੀਜਿੰਗ ਦੋਵੇਂ ਪਰੇਸ਼ਾਨ ਹਨ। ਇੱਕ ਲੇਖਣ ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਇੱਕ ਕਾਰਜਕਰਤਾ ਡਾ: ਸ਼ਬੀਰ ਚੌਧਰੀ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ਜਮਾਂਤ-ਏ-ਇਸਲਾਮੀ ਦੀ ਅਗਵਾਈ ਵਿੱਚ ਗਵਾਦਰ ਵਿਰੋਧੀ ਪ੍ਰਦਰਸ਼ਨਕਾਰੀਆਂ ਲਈ ਇੱਕ ਤਰ੍ਹਾਂ ਦੀ ਜਿੱਤ ਸੀ। ਇਮਰਾਨ ਖਾਨ ਦੀ ਸਰਕਾਰ ਸਖ਼ਤ ਨਿਯੰਤਰਣ ਦੇ ਬਾਵਜੂਦ ਜਾਗ ਗਈ ਸੀ ਅਤੇ ਹਜ਼ਾਰਾਂ ਮਰਦਾਂ ਅਤੇ ਜਨਾਨੀਆਂ ਦੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸੁਣਨ ਦਾ ਫ਼ੈਸਲਾ ਕੀਤਾ।

ਚੀਨ ਬੀਜਿੰਗ ਦੀ ਬੇਲਟ ਐਂਡ ਰੋਡ ਇੰਫਰਾਸਟ੍ਰਕਚਰ ਪਰਿਯੋਜਨਾ ਦੇ ਤਹਿਤ 60 ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਹਿੱਸੇ ਦੇ ਰੂਪ ’ਚ ਅਰਬ ਸਾਗਰ 'ਤੇ ਗਵਾਦਰ ਬੰਦਰਗਾਹ ਦੇ ਵਿਕਾਸ ਵਿੱਚ ਸ਼ਾਮਲ ਹੈ। ਹਜ਼ਾਰਾਂ ਸਥਾਨਕ ਲੋਕਾਂ ਦਾ ਇਹ ਵਿਰੋਧ ਜਾਂ ਧਰਨਾ 'ਅਵੈਧ ਟਰੈਪਿੰਗ, ਵੱਧਦੇ ਨਸ਼ੀਲੇ ਪ੍ਰਦਾਰਥਾਂ ਦੇ ਵਪਾਰ ਅਤੇ ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਖ਼ਿਲਾਫ਼ ਚੱਲ ਰਿਹਾ ਹੈ। ਲੋਕਾਂ ਦੇ ਮਸ਼ਹੂਰ ਨਾਅਰੇ ਹਨ "ਗਵਾਦਰ ਨੂੰ ਉਸ ਦੇ ਅਧਿਕਾਰ ਦਿਓ’ ਅਤੇ ‘ਹੱਕ ਜਾਂ ਸ਼ਹਾਦਤ’, ਜਿਸਦਾ ਅਰਥ ਹੈ ਅਧਿਕਾਰ ਜਾਂ ਸ਼ਹਾਦਤ। ਇਸ ਸ਼ਾਂਤਮਈ ਅੰਦੋਲਨ ਨੂੰ ਉਸ ਸਮੇਂ ਹੁਲਾਰਾ ਮਿਲਿਆ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਜਨਾਨੀਆਂ ਅਤੇ ਬੱਚੇ ਇਸ ਧਰਨੇ ਵਿੱਚ ਸ਼ਾਮਲ ਹੋਏ।

ਚੌਧਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਆਦਮੀ, ਜਨਾਨੀਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਆਪਣਾ ਇਕ ਮਹੀਨੇ ਭਰ ਚੱਲਿਆ ਧਰਨਾ ਸਮਾਪਤ ਕਰ ਦਿੱਤਾ। ਦੱਸ ਦੇਈਏ ਕਿ ਬਲੋਚਿਸਤਾਨ ਆਪਣੀ ਰਣਨੀਤਕ ਸਥਿਤੀ, ਕੁਦਰਤੀ ਸਰੋਤਾਂ ਅਤੇ CPEC ਦੇ ਕਾਰਨ ਪਾਕਿਸਤਾਨ ਅਤੇ ਚੀਨ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਗਵਾਦਰ ਪਾਕਿਸਤਾਨ ਦੇ ਗ਼ਰੀਬ ਸੂਬੇ ਬਲੋਚਿਸਤਾਨ ਵਿੱਚ ਹੈ, ਅਫਗਾਨਿਸਤਾਨ ਅਤੇ ਇਰਾਨ ਦੀ ਸਰਹੱਦ ਨਾਲ ਲੱਗਦੇ ਇੱਕ ਘੱਟ ਆਬਾਦੀ ਵਾਲਾ ਪਹਾੜੀ, ਮਾਰੂਥਲ ਖੇਤਰ ਹੈ।
 


rajwinder kaur

Content Editor

Related News