ਪਾਕਿਸਤਾਨ : ਪਤੀ ਤੋਂ ਬਦਲਾ ਲੈਣ ਲਈ ਪਹਿਲੀ ਪਤਨੀ ਦੇ 8 ਸਾਲਾ ਬੱਚੇ ਦਾ ਕੀਤਾ ਕਤਲ

Friday, Jun 04, 2021 - 01:57 PM (IST)

ਪਾਕਿਸਤਾਨ : ਪਤੀ ਤੋਂ ਬਦਲਾ ਲੈਣ ਲਈ ਪਹਿਲੀ ਪਤਨੀ ਦੇ 8 ਸਾਲਾ ਬੱਚੇ ਦਾ ਕੀਤਾ ਕਤਲ

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਦੂਜੀ ਪਤਨੀ ਨੇ ਕੁੱਟਮਾਰ ਦਾ ਬਦਲਾ ਲੈਣ ਲਈ ਪਤੀ ਦੀ ਪਹਿਲੀ ਪਤਨੀ ਦੇ 8 ਸਾਲਾ ਬੱਚੇ ਦੀ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਔਰਤ ਰੇਸ਼ਮਾ ਖਾਲਿਦਾ ਦੇ ਪਤੀ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਫਿਰ ਨਿਕਾਹ ਕਰਾਚੀ ਨਿਵਾਸੀ ਰਹਿਮਤ ਅਲੀ ਨਾਲ ਕਰ ਦਿੱਤਾ।

ਇਹ ਵੀ ਪੜ੍ਹੋ : ਕਰਾਚੀ ’ਚ 14 ਸਾਲਾ ਈਸਾਈ ਲੜਕੀ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ 

ਰਹਿਮਤ ਅਲੀ ਦੀ ਵੀ ਪਤਨੀ ਮਰ ਚੁੱਕੀ ਸੀ ਅਤੇ ਉਸ ਦੇ 3 ਬੱਚੇ ਸਨ ਪਰ ਰੇਸ਼ਮਾ, ਜਿਸ ਨੂੰ 8 ਸਾਲਾ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਨੇ ਕਿਹਾ ਕਿ ਰਹਿਮਤ ਅਲੀ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਇਸ ਦਾ ਬਦਲਾ ਲੈਣ ਲਈ ਉਸ ਨੇ ਰਹਿਮਤ ਅਲੀ ਦੇ ਪਹਿਲੇ ਨਿਕਾਹ ਦੇ 8 ਸਾਲਾ ਲੜਕੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਹੈ।


author

Manoj

Content Editor

Related News