ਇਮਰਾਨ ਦੀ ਵਧੀ ਮੁਸ਼ਕਲ, ਮੌਲਾਨਾ ''ਡੀਜ਼ਲ'' ਚੁਣਿਆ ਗਿਆ ਵਿਰੋਧੀ ਧਿਰ ਦਾ ਨੇਤਾ

10/05/2020 6:30:48 PM

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਹਾਜਰ ਜਵਾਬ ਮੌਲਵੀ ਅਤੇ ਮੌਲਾਨਾ 'ਡੀਜ਼ਲ' ਦੇ ਨਾਮ ਨਾਲ ਮਸ਼ਹੂਰ ਨੇਤਾ ਮੌਲਾਨਾ ਫਜਲੁਰ ਰਹਿਮਾਨ ਨੂੰ ਵਿਰੋਧੀ ਧਿਰ ਦੇ ਨਵੇਂ ਬਣੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਪਹਿਲੇ ਪ੍ਰਧਾਨ ਦੇ ਰੂਪ ਵਿਚ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ਼ ਹਾਲ ਹੀ ਵਿਚ 11 ਵਿਰੋਧੀ ਪਾਰਟੀਆਂ ਨੇ ਪੀ.ਡੀ.ਐੱਮ. ਬਣਾਇਆ ਸੀ। ਵਿਰੋਧੀ ਪਾਰਟੀਆਂ ਦੀ ਇਕ ਆਨਲਾਈਨ ਬੈਠਕ ਦੇ ਦੌਰਾਨ ਸ਼ਨੀਵਾਰ ਨੂੰ ਇਹ ਫ਼ੈਸਲਾ ਲਿਆ ਗਿਆ।

ਡਾਨ ਦੀ ਇਕ ਖਬਰ ਦੇ ਮੁਤਾਬਕ, ਇਸ ਬੈਠਕ ਵਿਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ਼.-ਐੱਨ.) ਪ੍ਰਮੁੱਖ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ, ਬੀ.ਐੱਨ.ਪੀ. ਪ੍ਰਮੁੱਖ ਸਰਦਾਰ ਅਖਤਰ ਮੇਂਗਲ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ। ਪੀ.ਡੀ.ਐੱਮ. ਦੀ ਸੰਚਾਲਨ ਕਮੇਟੀ ਦੇ ਕਨਵੀਨਰ ਅਹਿਸਾਨ ਇਕਬਾਲ ਅਤੇ ਨਵਾਜ਼ ਸ਼ਰੀਫ ਨੇ ਗਠਜੋੜ ਦੇ ਪ੍ਰਧਾਨ ਦੇ ਰੂਪ ਵਿਚ ਰਹਿਮਾਨ ਦਾ ਪ੍ਰਸਤਾਵ ਦਿੱਤਾ ਅਤੇ ਪੀ.ਪੀ.ਪੀ. ਪ੍ਰਧਾਨ ਬਿਲਾਵਲ ਭੁੱਟੋ ਅਤੇ ਹੋਰਾਂ ਨੇ ਇਸ ਦਾ ਸਮਰਥਨ ਕੀਤਾ।

ਖਬਰ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸ਼ਰੀਫ ਨੇ ਸ਼ੁਰੂ ਵਿਚ ਪ੍ਰਸਤਾਵ ਦਿੱਤਾ ਸੀ ਕਿ ਰਹਿਮਾਨ ਨੂੰ ਸਥਾਈ ਆਧਾਰ 'ਤੇ ਪ੍ਰਧਾਨ ਦੇ ਵਿਚ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਪਰ ਬਿਲਾਵਲ ਅਤੇ ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ ਨੇਤਾ ਅਮੀਰ ਹੈਦਰ ਹੋਤੀ ਨੇ ਇਸ ਵਿਚਾਰ ਦਾ ਵਿਰੋਧ ਕੀਤਾ ਅਤੇ ਸੁਝਾਅ ਦਿੱਤਾ ਕਿ ਪ੍ਰਧਾਨ ਅਹੁਦਾ ਘਟਕ ਦਲਾਂ ਦੇ ਨੇਤਾਵਾਂ ਨੂੰ ਬਾਰੀ-ਬਾਰੀ ਦਿੱਤਾ ਜਾਣਾ ਚਾਹੀਦਾ ਹੈ।

PunjabKesari

ਖਬਰਾਂ ਦੇ ਮੁਤਾਬਕ, ਨੇਤਾਵਾਂ ਦੇ ਵਿਚ ਇਕ ਸਮਝੌਤਾ ਹੋਇਆ ਕਿ ਰਹਿਮਾਨ ਨੂੰ ਪਹਿਲੇ ਪੜਾਅ ਵਿਚ ਪੀ.ਡੀ.ਐੱਮ. ਦੀ ਅਗਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪਿਛਲੇ ਸਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਆਜ਼ਾਦੀ ਮਾਰਚ ਦੀ ਅਗਵਾਈ ਕੀਤੀ ਸੀ। ਜ਼ਿਆਦਾਤਰ ਭਾਗੀਦਾਰਾਂ ਦੀ ਰਾਏ ਸੀ ਕਿ ਗਤੀਸੀਲਤਾ ਬਣਾਈ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਪੀ.ਡੀ.ਐੱਮ. ਪ੍ਰਧਾਨ ਸਮੇਤ ਪ੍ਰਮੁੱਖ ਅਹੁਦੇਦਾਰਾਂ ਦਾ ਕਾਰਜਕਾਲ ਚਾਰ ਤੋਂ ਛੇ ਮਹੀਨੇ ਤੋਂ ਵੱਧ ਨਾ ਹੋਵੇ।

ਇਕਬਾਲ ਨੇ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਕਿ 11 ਦਲਾਂ ਦੇ ਗਠਜੋੜ ਵਿਚ ਤਿੰਨ ਮੁੱਖ ਪਾਰਟੀਆਂ ਬਾਰੀ-ਬਾਰੀ ਨਾਲ ਪੀ.ਡੀ.ਐੱਮ. ਦੇ ਤਿੰਨ ਉੱਚ ਅਹੁਦਿਆਂ ਨੂੰ ਸਾਂਝਾ ਕਰੇਗੀ। ਪੀ.ਡੀ.ਐੱਮ. ਦੇ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਅਹੁਦਾ ਕ੍ਰਮਵਾਰ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਨੂੰ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਸੰਵਿਧਾਨ ਦੇ ਸਭ ਤੋਂ ਉੱਪਰ ਹੋਣ, ਲੋਕਤੰਤਰ, ਸੁਤੰਤਰ ਨਿਆਂਪਾਲਿਕਾ ਅਤੇ ਪਾਕਿਸਤਾਨੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਪੜ੍ਹੋ ਇਹ ਅਹਿਮ ਖਬਰ- 29 ਟਨ ਗਾਜਰਾਂ ਦਾ ਲੰਡਨ ਦੀ ਸੜਕ 'ਤੇ ਲੱਗਿਆ ਢੇਰ, ਤਸਵੀਰਾਂ ਵਾਇਰਲ

ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਨੇ 20 ਸਤੰਬਰ ਨੂੰ ਪੀ.ਡੀ.ਐੱਮ. ਦੇ ਗਠਨ ਦੀ ਘੋਸਣਾ ਕੀਤੀ ਸੀ। ਰਹਿਮਾਨ ਦੀ ਨਿਯੁਕਤੀ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਲਈ ਇਕ ਦੁਖਦ ਦਿਨ ਹੈ। ਚੌਧਰੀ ਨੇ ਟਵੀਟ ਕੀਤਾ,''ਪਾਕਿਸਤਾਨ ਦੇ ਲਈ ਇਹ ਦੁਖਦ ਦਿਨ ਹੈ ਕਿ ਅਫਗਾਨਿਸਤਾਨ ਦੇ ਅੱਤਵਾਦੀ ਸਮੂਹਾਂ ਦੇ ਕਰੀਬੀ ਮੰਨੇ ਜਾਣ ਵਾਲੇ ਇਕ ਕੱਟੜਾਦੀ ਮੁੱਲਾ ਨੂੰ ਸਰਕਾਰ ਦੇ ਖਿਲਾਫ਼ ਵਿਰੋਧੀ ਅੰਦੋਲਨ ਦੀ ਅਗਵਾਈ ਕਰਨ ਦੇ ਲਈ ਚੁਣਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਕਦੇ ਵੀ ਅੱਤਵਾਦੀਆਂ ਨੂੰ ਰਾਜਨੀਤੀ ਜਾਂ ਮੁੱਖਧਾਰਾ ਦੀ ਰਾਜਨੀਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ।''


Vandana

Content Editor

Related News