ਪਾਕਿ : ਪ੍ਰਦਰਸ਼ਨ ਕਰ ਰਹੇ ਕਿਸਾਨਾਂ ''ਤੇ ਲਾਠੀਚਾਰਜ, 15 ਕਿਸਾਨ ਗਾਇਬ
Wednesday, Nov 11, 2020 - 12:33 PM (IST)
ਲਾਹੌਰ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁਲਤਾਨ ਰੋਡ 'ਤੇ ਆਪਣੇ ਹੱਕਾਂ ਦੇ ਲਈ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚੋਂ 15 ਪਿਛਲੇ ਹਫ਼ਤੇ ਤੋਂ ਗਾਇਬ ਹਨ। ਸਰਕਾਰ ਖ਼ਿਲਾਫ਼ ਅੰਦੋਲਨ ਕਰਨ ਵਾਲੇ ਸੈਂਕੜੇ ਕਿਸਾਨਾਂ 'ਤੇ ਪੁਲਸ ਨੇ ਜ਼ਾਲਮਾਨਾ ਢੰਗ ਨਾਲ ਲਾਠੀਚਾਰਜ ਕੀਤਾ। 250 ਤੋਂ ਜ਼ਿਆਦਾ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਾਰੇ ਜ਼ਖ਼ਮੀ ਹੋ ਗਏ। ਪਿਛਲੇ ਹਫ਼ਤੇ ਹੋਏ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ 15 ਕਿਸਾਨ ਅਜੇ ਤੱਕ ਲਾਪਤਾ ਹਨ। ਇਕ ਕਿਸਾਨ ਦੀ ਲਾਸ਼ ਮਿਲਣ ਪਿੱਛੋਂ ਹੁਣ ਇਹ ਅੰਦੋਲਨ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਮੋਜ਼ੰਬੀਕ : ISIS ਨਾਲ ਜੁੜੇ ਹਮਲਾਵਰਾਂ ਨੇ 50 ਲੋਕਾਂ ਦੇ ਕੱਟੇ ਸਿਰ, ਲਾਸ਼ਾਂ ਦੇ ਕੀਤੇ ਟੁੱਕੜੇ
ਪਿਛਲੇ ਹਫਤੇ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੁਲਸ ਨੇ ਲਾਠੀਚਾਰਜ, ਪਾਣੀ ਦੀਆਂ ਬੌਛਾਰਾਂ ਅਤੇ ਹੰਝੂਗੈਸ ਦੀ ਵਰਤੋਂ ਕੀਤੀ, ਜਿਸ ਦੇ ਬਾਅਦ ਕਾਫੀ ਕਿਸਾਨਾਂ ਨੂੰ ਤੁਰੰਤ ਇਲਾਜ ਦੇ ਲਈ ਕਈ ਅਣਜਾਣ ਥਾਵਾਂ 'ਤੇ ਲਿਜਾਇਆ ਗਿਆ। ਇਹਨਾਂ ਕਿਸਾਨਾਂ ਨੂੰ ਪਿਛਲੇ 3 ਦਿਨਾਂ ਤੋਂ ਨਿੱਜੀ ਸਥਾਨਾਂ 'ਤੇ ਰੱਖਿਆ ਗਿਆ ਹੈ। ਕੁਝ ਕਿਸਾਨਾਂ ਦੀ ਸ਼ਨੀਵਾਰ ਨੂੰ ਰਿਹਾਈ ਵੀ ਹੋਈ ਹੈ। ਪਾਕਿਸਤਾਨ ਕਿਸਾਨ ਇਤੇਹਾਦ (ਪੀ.ਕੇ.ਆਈ.) ਦੇ ਇਕ ਅੰਗ ਦੇ ਪ੍ਰਧਾਨ ਮਲਕ ਜ਼ੁਲਫੀਕਾਰ ਅਵਾਨ ਨੇ ਕਿਹਾ ਕਿ ਹਾਲੇ ਅਸੀਂ ਲੋਕ ਸ਼ਹੀਦ ਨੇਤਾ ਮਾਲਿਕ ਅਸ਼ਫਾਕ ਦਾ ਕੁੱਲ ਮਨਾ ਰਹੇ ਹਾਂ। ਉਸ ਦੇ ਬਾਅਦ ਅਸੀਂ ਪੀ.ਕੇ.ਆਈ. ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਕਰਕੇ ਅਗਲੇ ਪੜਾਅ ਦੇ ਵਿਰੋਧ ਦੀ ਘੋਸ਼ਣਾ ਕਰਾਂਗੇ। ਇਹ ਸਾਡੇ ਹੱਕਾਂ ਦੀ ਲੜਾਈ ਹੈ। ਸਾਡਾ ਸਿਰਫ ਇਹੀ ਕਹਿਣਾ ਹੈ ਕਿ ਸਾਡੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਜਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੀ ਮੰਗ ਉਹਨਾਂ ਨੂੰ ਸਮਝਾ ਸਕੀਏ।
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ 'ਤੇ ਨੌਜਵਾਨ ਨੂੰ ਜੇਲ੍ਹ
ਅਸੀਂ ਲੋਕ ਹੁਣ ਤੱਕ ਸਮਝ ਨਹੀਂ ਪਾਏ ਹਾਂ ਕਿਉਂ ਪੁਲਸ ਨੂੰ ਇਸ ਤਰ੍ਹਾਂ ਦੇ ਆਦੇਸ਼ ਦਿੱਤੇ ਗਏ। ਪੰਜਾਬ ਸਰਕਾਰ ਅਤੇ ਫੈਡਰਲ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਸਮਝ ਜਾਣਾ ਚਾਹੀਦਾ ਹੈ ਕਿ ਅਧਿਕਾਰਾਂ ਦੇ ਲਈ ਕੀਤੇ ਗਏ ਪ੍ਰਦਰਸ਼ਨ ਪੁਲਸ ਬਲ ਦੇ ਜ਼ਰੀਏ ਕਦੇ ਵੀ ਦਬਾਏ ਜਾਂ ਖਤਮ ਨਹੀਂ ਕੀਤੇ ਜਾ ਸਕਦੇ। ਪੀ.ਕੇ.ਆਈ. ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਜਲਦੀ ਹੀ ਮੀਟਿੰਗ ਕਰਨ ਵਾਲੀ ਹੈ ਤਾਂ ਜੋ ਪ੍ਰਦਰਸ਼ਨ ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾ ਸਕੇ। ਕਿਸਾਨ ਕਣਕ ਦਾ ਸਮਰਥਨ ਮੁੱਲ ਦੋ ਹਜ਼ਾਰ ਰੁਪਏ ਪ੍ਰਤੀ 40 ਕਿੱਲੋ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਰਬਿਤਾ ਕਮੇਟੀ ਦੇ ਜਨਰਲ ਸੈਕਟਰੀ ਫਾਰੂਖ ਤਾਰੀਖ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਨੂੰ ਮਾਰਿਆ ਹੈ ਫਿਰ ਵੀ ਉਹ ਕਿਸਾਨ ਦੀਆਂ ਗੱਲਾਂ ਨੂੰ ਸੁਣ ਨਹੀਂ ਰਹੀ ਹੈ। ਮੈਂ 3 ਜ਼ਿਲ੍ਹਿਆਂ ਦੇ ਕਿਸਾਨਾਂ ਦੀ ਮੀਟਿੰਗ ਵਿਚ ਹੋ ਕੇ ਆਇਆ ਹਾਂ ਅਤੇ ਮੈਂ ਕਿਸਾਨਾਂ ਦੇ ਅੰਦਰ ਗੁੱਸਾ ਦੇਖਿਆ ਹੈ। ਸਰਕਾਰ ਨੂੰ ਸਾਡੀਆਂ 4 ਮੰਗਾਂ, ਜਿਹਨਾਂ ਵਿਚ ਕਣਕ ਦੀ ਕੀਮਤ, ਕਿਸਾਨ ਨੇਤਾ ਦਾ ਕਤਲ, ਗਾਇਬ ਹੋਏ ਕਿਸਾਨਾ ਦੀ ਰਿਹਾਈ ਅਤੇ ਪੁਲਸ ਅੱਤਿਆਚਾਰਾਂ ਦੇ ਪਿੱਛੇ ਦਾ ਕਾਰਨ, ਜਿੰਨੀ ਜਲਦੀ ਹੋ ਸਕੇ ਹੱਲ ਕਰਨੇ ਹੋਣਗੇ ਨਹੀਂ ਤਾਂ ਕਿਸਾਨ ਮੁੜ ਤੋਂ ਹੋਰ ਗੁੱਸੇ ਅਤੇ ਦ੍ਰਿੜ੍ਹ ਇਰਾਦੇ ਦੇ ਨਾਲ ਸੜਕ 'ਤੇ ਹੋਣਗੇ।