ਕੋਵਿਡ-19 : ਪਾਕਿ ''ਚ ਮੁੜ ਖੁੱਲ੍ਹੇ ਸਾਰੇ ਵਿਦਿਅਕ ਅਦਾਰੇ

Monday, Feb 01, 2021 - 04:52 PM (IST)

ਕੋਵਿਡ-19 : ਪਾਕਿ ''ਚ ਮੁੜ ਖੁੱਲ੍ਹੇ ਸਾਰੇ ਵਿਦਿਅਕ ਅਦਾਰੇ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਦੋ ਮਹੀਨਿਆਂ ਤੋਂ ਵੱਧ ਬੰਦ ਨਰਸਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਸੋਮਵਾਰ ਨੂੰ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ।ਪਿਛਲੇ ਸਾਲ ਸਤੰਬਰ ਵਿਚ ਪਾਕਿਸਤਾਨ ਨੇ ਵਾਇਰਸ ਫੈਲਣ ਕਾਰਨ ਪੰਜ ਮਹੀਨਿਆਂ ਦੇ ਵਿਰਾਮ ਤੋਂ ਬਾਅਦ ਸਕੂਲ ਅਤੇ ਕਾਲਜ ਮੁੜ ਖੋਲ੍ਹ ਦਿੱਤੇ ਸਨ। ਭਾਵੇਂਕਿ, ਦੂਜੀ ਵਾਇਰਸ ਲਹਿਰ ਕਾਰਨ ਸਾਰੇ ਵਿਦਿਅਕ ਅਦਾਰੇ 25 ਨਵੰਬਰ ਨੂੰ ਬੰਦ ਹੋ ਗਏ।

ਪਾਕਿਸਤਾਨ ਨੇ 9ਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ 18 ਜਨਵਰੀ ਨੂੰ ਖੋਲ੍ਹੇ ਸਨ। ਹੋਰ ਸਿੱਖਿਆ ਸੰਸਥਾਵਾਂ 1 ਫਰਵਰੀ ਨੂੰ ਮੁੜ ਖੋਲ੍ਹੀਆਂ ਜਾਣੀਆਂ ਸਨ।ਦਿਸ਼ਾ ਨਿਰਦੇਸ਼ਾਂ ਮੁਤਾਬਕ, ਕੋਵਿਡ-19 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਲਾਜ਼ਮੀ ਹੈ। ਹਰੇਕ ਭਾਗ ਦੇ ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸਮੂਹ ਹਫ਼ਤੇ ਵਿਚ ਤਿੰਨ ਦਿਨ ਕਲਾਸਾਂ ਵਿਚ ਭਾਗ ਲਵੇਗਾ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 9 ਸਾਲਾ ਬੱਚੀ 'ਤੇ ਪੁਲਸ ਨੇ ਕੀਤਾ 'ਪੇਪਰ ਸਪ੍ਰੇ', ਹੋ ਰਹੀ ਆਲੋਚਨਾ (ਵੀਡੀਓ)

ਰਾਸ਼ਟਰੀ ਸਿਹਤ ਸੇਵਾਵਾਂ ਦੇ ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਵਿਚ ਕੋਵਿਡ-19 ਕੇਸਾਂ ਦੀ ਗਿਣਤੀ 501,252 ਹੈ। ਪਿਛਲੇ 24 ਘੰਟਿਆਂ ਵਿਚ 1,615 ਨਵੇਂ ਕੇਸਾਂ ਦੀ ਰਿਪੋਰਟ ਦੇ ਨਾਲ, ਦੇਸ਼ ਵਿਚ ਵਾਇਰਸ ਦੇ ਕੇਸਾਂ ਦੀ ਗਿਣਤੀ 546,428 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 1,683 ਹੈ, ਪਿਛਲੇ 24 ਘੰਟਿਆਂ ਦੌਰਾਨ 26 ਮੌਤਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 2,092 ਕੋਵਿਡ-19 ਮਰੀਜ਼ ਗੰਭੀਰ ਹਾਲਤ ਵਿਚ ਹਨ।

ਨੋਟ- ਪਾਕਿਸਤਾਨ ਵਿਚ ਮੁੜ ਖੁੱਲ੍ਹੇ ਸਕੂਲ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News