ਪਾਕਿ ਦੇ 5 ਹਿੱਸਿਆਂ ''ਚ ਲੱਗੇ ਭੂਚਾਲ ਦੇ ਝਟਕੇ
Monday, Sep 09, 2019 - 02:27 PM (IST)

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਸੋਮਵਾਰ ਨੂੰ 5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਰਾਜਧਾਨੀ ਇਸਲਾਮਾਬਾਦ ਸਮੇਤ ਕਈ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਕਬਜ਼ੇ ਵਾਲ ਕਸ਼ਮੀਰ (ਪੀ.ਓ.ਕੇ.) ਅਤੇ ਭਾਰਤ ਦੀ ਉੱਤਰੀ ਸੀਮਾ 'ਤੇ 12 ਕਿਲੋਮੀਟਰ ਡੂੰਘਾ ਸੀ।
ਇਸਲਾਮਾਬਾਦ, ਖੈਬਰ ਪਖਤੂਨਖਵਾ ਅਤੇ ਪੀ.ਓ.ਕੇ. ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਝਟਕਿਆਂ ਨੂੰ ਐਬਟਾਬਾਦ, ਨਿਆਲ ਅਤੇ ਮਨੇਸ਼ੇਰਾ ਸਮੇਤ ਨੇੜਲੇ ਇਲਾਕਿਆਂ ਵਿਚ ਮਹਿਸੂਸ ਕੀਤਾ ਗਿਆ। ਭਾਵੇਂਕਿ ਝਟਕਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ ਪਰ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।