ਇਸ ਸਾਲ ਪਾਕਿ ''ਚ ਡੇਂਗੂ ਦੇ ਕਰੀਬ 9,000 ਮਾਮਲੇ ਆਏ ਸਾਹਮਣੇ

Friday, Sep 20, 2019 - 03:39 PM (IST)

ਇਸ ਸਾਲ ਪਾਕਿ ''ਚ ਡੇਂਗੂ ਦੇ ਕਰੀਬ 9,000 ਮਾਮਲੇ ਆਏ ਸਾਹਮਣੇ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਇਸ ਸਾਲ ਡੇਂਗੂ ਦੇ ਲੱਗਭਗ 9,000 ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੰੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਸਿਹਤ ਸੰਸਥਾ (NIH) ਵਿਚ ਰੋਗ ਨਿਗਰਾਨੀ ਵਿਭਾਗ ਦੇ ਪ੍ਰਮੁੱਖ ਰਾਣਾ ਸਫਦਰ ਨੇ ਕਿਹਾ ਕਿ ਇਸ ਸਬੰਧੀ ਸਿੰਧ ਵਿਚ 2,132, ਬਲੋਚਿਸਤਾਨ ਵਿਚ 1,772, ਖੈਬਰ ਪਖਤੂਨਖਵਾ ਵਿਚ 1,612, ਫੈਡਰਲ ਰਾਜਧਾਨੀ ਵਿਚ 1,206 ਅਤੇ ਪੀ.ਓ.ਕੇ. ਵਿਚ 92 ਮਾਮਲਾ ਸਾਹਮਣੇ ਆਏ।

ਇਸਲਾਮਾਬਾਦ ਅਤੇ ਰਾਵਲਪਿੰਡੀ ਵੀ ਇਸ ਬੀਮਾਰੀ ਦੀ ਚਪੇਟ ਵਿਚ ਹਨ। ਜਦਕਿ ਪੰਜਾਬ ਅਤੇ ਹੋਰ ਸੂਬਿਆਂ ਵਿਚੋਂ 43 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ,''ਸਿੰਧ ਵਿਚ 8, ਇਸਲਾਮਾਬਾਦ ਅਤੇ ਬਲੋਚਿਸਤਾਨ ਵਿਚ 3-3 ਅਤੇ ਪੰਜਾਬ ਵਿਚ 2 ਲੋਕਾਂ ਦੀ ਮੌਤ ਹੋਈ ਹੈ।''


author

Vandana

Content Editor

Related News