ਪਾਕਿ ''ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 6,168

Sunday, Aug 16, 2020 - 03:17 PM (IST)

ਪਾਕਿ ''ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 6,168

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 670 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਦੇ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,88,717 ਹੋ ਗਈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। 

ਮੰਤਰਾਲੇ ਦੇ ਮੁਤਾਬਕ ਕੋਵਿਡ-19 ਨਾਲ 6 ਹੋਰ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਸ ਮਹਾਮਾਰੀ ਨਾਲ ਦੇਸ਼ ਵਿਚ ਹੁਣ ਤੱਕ 6,168 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ ਵਿਚ ਹੁਣ ਤੱਕ ਕੋਵਿਡ-19 ਦੇ 2,66,301 ਮਰੀਜ਼ ਠੀਕ ਹੋ ਚੁੱਕੇ ਹਨ। ਵਿਭਿੰਨ ਹਸਪਤਾਲਾਂ ਵਿਚ ਭਰਤੀ 769 ਮਰੀਜ਼ਾਂ ਦੀ ਹਾਲਤ ਨਾਜੁਕ ਹੈ। 

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਘਰ ਦੀ ਛੱਤ 'ਤੇ ਬਣਾ ਦਿੱਤਾ ਐਫਿਲ ਟਾਵਰ, ਤਸਵੀਰਾਂ ਅਤੇ ਵੀਡੀਓ

ਮੰਤਰਾਲੇ ਦੇ ਮੁਤਾਬਕ ਕੋਰੋਨਾਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਵਿਚੋਂ ਸਿੰਧ ਵਿਚ 125,904, ਪੰਜਾਬ ਵਿਚ 95,391, ਖੈਬਰ-ਪਖਤੂਨਖਤਵਾ ਵਿਚ 35,153, ਇਸਲਾਮਾਬਾਦ ਵਿਚ 15,378, ਬਲੋਚਿਸਤਾਨ ਵਿਚ 12,224, ਗਿਲਗਿਲ-ਬਾਲਟੀਸਤਾਨ ਵਿਚ 2,486 ਅਤੇ ਮਕਬੂਜ਼ਾ ਕਸ਼ਮੀਰ ਵਿਚ 2,181 ਮਮਲੇ ਸਾਹਮਣੇ ਆ ਚੁੱਕੇ ਹਨ।


author

Vandana

Content Editor

Related News